ਹਲਕਾ ਵਿਧਾਨਸਭਾ ਭੁੱਚੋਮੰਡੀ: ਵਿਧਾਇਕ ਅਜਾਇਬ ਸਿੰਘ ਭੱਟੀ ਦਾ ਰਿਪੋਰਟ ਕਾਰਡ

01/07/2017 4:14:43 PM

ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ ਅਜਾਇਬ ਸਿੰਘ ਭੱਟੀ ਨੇ ਪਿਛਲੇ 10 ਸਾਲ ਤੋਂ ਇਸ ਵਿਧਾਨਸਭਾ ਖੇਤਰ ਦੇ ਪ੍ਰਤੀਨਿਧਤਾ ਕੀਤੀ।
ਵਿਧਾਇਕ ਦਾ ਦਾਅਵਾ 
ਅਜਾਇਬ ਸਿੰਘ ਭੱਟੀ ਦਾ ਕਹਿਣਾ ਹੈ ਕਿ ਸਮੱਸਿਆਵਾਂ ਨੂੰ ਲੈ ਕੇ ਕਈਆਂ ਮੁੱਦਿਆਂ ''ਤੇ ਆਵਾਜ਼ ਚੁੱਕੀ ਪਰ ਵਿਰੋਧੀ ਸੱਤਾਧਾਰੀ ਪਾਰਟੀ ਨੇ ਜਾਣ-ਬੁਝ ਕੇ ਵਿਕਾਸ ਦੇ ਲਈ ਫੰਡ ਨਹੀਂ ਦਿੱਤੇ। ਉਹ ਵਿਕਾਸ ਹੇਤੂ ਆਪਣਾ ਵਚਨ ਨਿਭਾਉਣਾ ਚਾਹੁੰਦੇ ਸੀ ਕਿ ਦੋਵਾਂ ਵਾਰ ਅਕਾਲੀ-ਭਾਜਪਾ ਸਰਕਾਰ ਰਹੇ ਅਤੇ ਭਾਈਚਾਰਾ ਕਾਇਮ ਕਰਨ ''ਚ ਸਫਲ ਰਹੇ, ਕਿਸਾਨਾਂ ਦੀ ਫਸਲ ਚੁੱਕਣ ਦੇ ਲਈ ਉਨ੍ਹਾਂ ਸਰਕਾਰ ''ਤੇ ਦਬਾਅ ਬਣਾਇਆ।
ਦਾਅਵਿਆਂ ਦੀ ਹਕੀਕਤ
ਵਿਧਾਇਕ ਅਜਾਇਬ ਸਿੰਘ ਭੱਟੀ ਦਾ ਰੈਣ ਵਸੇਰਾ ਬੰਠਿਡਾ ''ਚ ਹੋਣ ਕਾਰਣ ਆਪਣੇ ਇਲਾਕੇ ਦੇ ਵੱਲ ਪੂਰਾ ਧਿਆਨ ਨਹੀਂ ਦਿੱਤਾ।
-ਸੜਕਾਂ ਦਾ ਬੁਰਾ ਹਾਲ ਹੈ, ਥੋੜੀ ਜਿਹਾ ਮੀਂਹ ਪੈਣ ''ਤੇ ਸੜਕਾਂ ''ਤੇ ਪਾਣੀ ਖੜ੍ਹ ਜਾਂਦਾ ਹੈ।
-ਡਿਵਾਈਡਰ ਟੁੱਟੇ ਹੋਏ ਹਨ, ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ।
-ਬੱਸ ਅੱਡਾ ਗੰਦਗੀ ਨਾਲ ਭਰਿਆ ਹੋਇਆ ਹੈ, ਪਿਛਲੇ 20 ਸਾਲ ਤੋਂ ਉਸ ਦਾ ਨਿਰਮਾਣ ਨਹੀਂ ਹੋਇਆ।
-ਹਸਪਤਾਲ ਖੁਦ ਮਰੀਜ਼ ਹੈ, ਸਕੂਲਾਂ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ, ਕਿਸਾਨਾਂ ਦੀਆਂ ਸਮੱੱਸਿਆਵਾਂ ਜਿਵੇਂ ਦੀਆਂ ਤਿਵੇਂ ਬਣੀਆਂ ਹੋਈਆਂ ਹਨ। 
-ਵਿਕਾਸ ਕਾਰਜ ਨਾ ਮਾਤਰ ਹਨ।
ਲੋਕਾਂ ਨੇ ਇੰਝ ਪ੍ਰਗਟਾਈ ਪ੍ਰਤੀਕਿਰਿਆ 
ਸਮਾਜ ਸੇਵੀ ਜੋਗਿੰਦਰਪਾਲ ਅਤੇ ਭੂਸ਼ਣ ਜਿੰਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਭਲਾ ਵਿਕਾਸ ਦੇ ਦਾਅਵੇ ਕਰ ਰਹੀ ਹੈ ਪਰ ਮੰਡੀ ''ਚ ਵਿਕਾਸ ਕਾਰਜ ਠੱਪ ਪਏ ਹਨ, ਜਿਸ ਕਾਰਣ ਆਮ ਲੋਕ ਦੁੱਖੀ ਹਨ।
 
ਡਾਕਟਰ ਭਾਰਤ ਭੂਸ਼ਣ ਮਿੱਤਲ ਅਤੇ ਜੀਵਨ ਸਿੰਗਲਾ ਨੇ ਕਿਹਾ ਕਿ ਪਹਿਲਾਂ ਤਾਂ ਮੰਡੀ ਨੇ ਸੀਵਰੇਜ ਦੀ ਤਰਸਯੋਗ ਹਾਲਤ ਹੈ ਅਤੇ ਮੰਡੀ ਵਾਸੀਆਂ ਦਾ ਸਬਰ ਦਾ ਵੰਨ ਟੁੱਟਣ ''ਤੇ ਪ੍ਰਸ਼ਾਸਨ ਹਰਕਤ ''ਚ ਆਇਆ ਅਤੇ ਹੁਣ ਇਹ ਮਾਮਲਾ ਕਾਫੀ ਹੱਦ ਤੱਕ ਸੁਲਝਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਦੀ ਦੂਜੀ ਸਮੱਸਿਆ ਨੂੰ ਵੀ ਪਹਿਲ ਦੇ ਆਧਾਰ ''ਤੇ ਹਲ ਕੀਤਾ ਜਾਣਾ ਚਾਹੀਦਾ ਹੈ।
 
ਨਗਰ ਕੌਂਸਿਲ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਸਾਬਕਾ ਉਪ ਪ੍ਰਧਾਨ ਪ੍ਰਿੰਸ ਗੋਲਨ ਨੇ ਕਿਹਾ ਕਿ ਮੰਡੀ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਮੰਡੀ ''ਚ ਵਿਕਾਸ ਕਾਰਜ ਜ਼ੋਰਾ ''ਤੇ ਕੀਤੇ ਗਏ ਹਨ ਅਤੇ ਹੁਣ ਵੀ ਜਾਰੀ ਹੈ।
 
ਆਸ਼ਾ ਗਰਗ ਦਾ ਕਹਿਣਾ ਹੈ ਕਿ ਚੋਣ ਸਮੇਂ ਤਾਂ ਹਰ ਕੋਈ ਵੱਡੇ-ਵੱਡੇ ਵਾਅਦੇ ਕਰਦਾ ਹੈ ਪਰ ਅਸਲ ''ਚ ਚੋਣਾਂ ਦੇ ਬਾਅਦ ਸਭ ਕੁਝ ਭੁੱਲ ਜਾਂਦੇ ਹਨ। ਮੰਡੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੀ ਗੱਲ ਤਾਂ ਹਵਾਂ ''ਚ ਉਡਦੀ ਦਿਖਾਈ ਦਿੰਦੀ ਹੈ। ਮੰਡੀ ''ਚ ਸਪਲਾਈ ਪੀਣ ਵਾਲਾ ਗੰਦਾ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਇਆ।

Related News