ਯੂਨੀਅਨ ਨੇ ਕੁਰਕੀ ਰੁਕਵਾ ਕੇ ਕੀਤਾ ਅਫਸਰਾਂ ਦਾ ਘਿਰਾਓ

09/18/2018 5:49:29 AM

ਚਾਉਕੇ, (ਰਜਿੰਦਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਨੇ ਪਿੰਡ ਗਿੱਲ ਕਲਾਂ ਦੇ ਪਟਵਾਰਖਾਨੇ ਵਿਚ ਕਿਸਾਨ ਦੀ ਹੋ ਰਹੀ ਪੈਲੀ ਦੀ ਬੋਲੀ ਨੂੰ ਰੱਦ ਕਰਵਾ ਕੇ ਅਫਸਰਾਂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੀਅਾਂ ਯੂਨੀਅਨ ਦੀਅਾਂ ਅੌਰਤਾਂ ਸਮੇਤ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਅਜੀਤ ਸਿੰਘ ਵਾਸੀ ਗਿੱਲ ਕਲਾਂ ਦੀ ਜ਼ਮੀਨ ਦੀ  ਬੋਲੀ ਆਡ਼੍ਹਤੀਏ ਅਸ਼ੋਕ ਕੁਮਾਰ ਵਲੋਂ 10 ਲੱਖ ਇਕ ਹਜ਼ਾਰ  ਪੱਚੀ ਰੁਪਏ ਵਿਚ ਹੋਣ ਲਈ ਪਟਵਾਰਖਾਨੇ ਵਿਚ ਰੱਖੀ ਗਈ ਸੀ ਪਰ ਇਸ ਦਾ ਪਤਾ ਲੱਗਦੇ ਹੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਸ ਦਾ ਵਿਰੋਧ ਕੀਤਾ ਤੇ ਅਫਸਰਾਂ ਦਾ ਘਿਰਾਓ ਕੀਤਾ ਗਿਆ। ਬਲਾਕ ਪ੍ਰਧਾਨ ਸੁਖਦੇਵ ਸਿੰਘ ਜਵੰਧਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਦੇ ਸਾਰ ਹੀ ਸਾਰੇ ਕਿਸਾਨਾਂ ਦੇ ਕਰਜ਼ੇ ਮੁਅਾਫ ਕਰ ਦਿੱਤੇ ਜਾਣਗੇ ਤੇ ਕੁਰਕੀ ਨਹੀਂ ਹੋਣ ਦੇਵਾਂਗੇ ਪਰ ਸੱਤਾ ਵਿਚ ਆਉਂਦੇ ਹੀ  ਭੁੱਲ ਗਏ। ਹੁਣ ਕਿਸਾਨ ਯੂਨੀਅਨਾਂ ਹੀ ਆਪਣੇ ਦਮ ’ਤੇ ਹਰ ਕਿਸਾਨ ਦਾ ਕਰਜ਼ਾ ਮੁਅਾਫ ਕਰਵਾਉਣ ਲਈ ਸਰਕਾਰਾਂ ’ਤੇ ਦਬਾਅ ਪਾ ਰਹੀਅਾਂ ਹਨ ਅਤੇ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ। ਇਸ  ਮੌਕੇ ਮਾਸਟਰ ਬਾਬੂ ਸਿੰਘ ਬਲਾਕ ਖਜ਼ਾਨਚੀ, ਗੁਲਾਬ ਸਿੰਘ ਜਿਊਦ, ਜਸਵਿੰਦਰ ਸਿੰਘ ਜੈਦ, ਨਛੱਤਰ ਸਿੰਘ, ਕੋਟਡ਼ਾ ਕੌਡ਼ਾ, ਸੁਰਜੀਤ ਸਿੰਘ ਗਿੱਲ ਕਲਾਂ, ਹਰੀ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 
 


Related News