IPL 2024 : ਪੰਜਾਬ ਨੂੰ ਹਰਾ ਕੇ ਲਖਨਊ ਨੇ ਚਖਿਆ ਜਿੱਤ ਦਾ ਸਵਾਦ, 21 ਦੌੜਾਂ ਨਾਲ ਮੁਕਾਬਲਾ ਕੀਤਾ ਆਪਣੇ ਨਾਂ

03/31/2024 12:03:06 AM

ਸਪੋਰਟਸ ਡੈਸਕ- ਲਖਨਊ ਦੇ ਇਕਾਨਾ ਸਪੋਰਟਸ ਸਟੇਡੀਅਮ 'ਚ ਖੇਡੇ ਗਏ ਲਖਨਊ ਸੁਪਰਜਾਇੰਟਸ ਅਤੇ ਪੰਜਾਬ ਕਿੰਗਜ਼ ਦੇ ਮੁਕਾਬਲੇ 'ਚ ਲਖਨਊ ਨੇ ਪੰਜਾਬ ਨੂੰ 21 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕਰ ਲਈ ਹੈ, ਜਦਕਿ ਪੰਜਾਬ ਨੂੰ 3 ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

PunjabKesari

ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕਵਿੰਟਨ ਡਿਕੌਕ (54), ਕਪਤਾਨੀ ਕਰ ਰਹੇ ਨਿਕੋਲਸ ਪੂਰਨ (42) ਅਤੇ ਕ੍ਰੁਨਾਲ ਪੰਡਯਾ (43) ਦੀਆਂ ਪਾਰੀਆਂ ਦੀ ਬਦੌਲਤ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ ਸਨ। 

PunjabKesari

ਇਸ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੂੰ ਓਪਨਰ ਸ਼ਿਖਰ ਧਵਨ ਅਤੇ ਜੌਨੀ ਬੇਅਰਸਟੋ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਪਹਿਲੀ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਸ਼ਿਖਰ ਧਵਨ ਨੇ 50 ਗੇਂਦਾਂ 'ਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ, ਜਦਕਿ ਜੌਨੀ ਬੇਅਰਸਟੋ ਨੇ 29 ਗੇਂਦਾਂ 'ਚ 3 ਚੌਕਿਆਂ ਤੇ ਇੰਨੇ ਹੀ ਛੱਕਿਆਂ ਦੀ ਬਦੌਲਤ 42 ਦੌੜਾਂ ਦੀ ਪਾਰੀ ਖੇਡੀ। 

PunjabKesari

ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ ਤੇ ਅੰਤ 'ਚ ਸਿਰਫ਼ ਲਿਆਮ ਲਿਵਿੰਗਸਟਨ ਹੀ ਕੁਝ ਸਾਟ ਖੇਡ ਸਕਿਆ, ਜਿਸ ਨੇ 19 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡੀ। ਪੰਜਾਬ ਦੀ ਪੂਰੀ ਟੀਮ 5 ਵਿਕਟਾਂ ਗੁਆ ਕੇ 178 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਪੰਜਾਬ ਨੂੰ ਲਖਨਊ ਹੱਥੋਂ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

PunjabKesari

ਲਖਨਊ ਵੱਲੋਂ ਡੈਬਿਊ ਕਰ ਰਹੇ ਮਯੰਕ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਪੰਜਾਬ ਦੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਨੇ ਇਸ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਉਸ ਨੇ 156 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਗੇਂਦ ਸੁੱਟ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।   

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News