ਹੁਸ਼ਿਆਰਪੁਰ : ਲੜਕੀ ਨੂੰ ਤੰਗ ਕਰਨ 'ਤੇ 'ਮਜਨੂੰਆਂ' ਦੀ ਹੋਈ ਛਿੱਤਰ-ਪਰੇਡ

09/17/2018 10:48:07 PM

ਹੁਸ਼ਿਆਰਪੁਰ(ਇੰਦਰਜੀਤ)— ਹੁਸ਼ਿਆਰਪੁਰ 'ਚ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਲੜਕਿਆਂ ਦਾ ਸੋਮਵਾਰ ਨੂੰ ਭੀੜ ਨੇ ਜੰਮ ਕੇ ਕੁਟਾਪਾ ਚਾੜ੍ਹ ਦਿੱਤਾ। ਭੀੜ ਨੇ 'ਭੂੰਡ-ਆਸ਼ਿਕਾਂ' ਦੇ ਕੁਟਾਪੇ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਤੇ ਫਿਲਹਾਲ ਪੁਲਸ ਦੋਸ਼ੀਆਂ ਨੂੰ ਥਾਣੇ ਲੈ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। 
ਕੀ ਹੈ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਬੱਸ ਸਟੈਂਡ ਵਾਲੀ ਗਲੀ ਦੇ ਨੇੜੇ ਪਿਛਲੇ ਕਈ ਦਿਨਾਂ ਤੋਂ ਕੁਝ ਆਵਾਰਾ ਲੜਕੇ ਇਕ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਹਨ। ਅੱਜ ਲੜਕੀ ਦੇ ਪਰਿਵਾਰ ਵਾਲਿਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਲੜਕਿਆਂ ਨੇ ਪਰਿਵਾਰ ਵਾਲਿਆਂ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਗਲੀ 'ਚੋਂ ਲੰਘਣ ਵਾਲੇ ਲੋਕਾਂ ਨੇ ਰੌਲਾ ਪੈਂਦਾ ਦੇਖ ਧਮਕੀ ਦੇਣ ਵਾਲੇ ਲੜਕਿਆਂ ਨੂੰ ਘੇਰ ਲਿਆ ਤੇ ਦੋਵਾਂ ਧਿਰਾਂ 'ਚ ਹੱਥੋਪਾਈ ਹੋ ਗਈ। ਗੁੱਸੇ 'ਚ ਆਏ ਲੋਕਾਂ ਨੇ ਆਵਾਰਾ ਲੜਕਿਆਂ ਦਾ ਕੁਟਾਪਾ ਚਾੜ੍ਹ ਦਿੱਤਾ। ਮਾਮਲਾ ਵਧਣ 'ਤੇ ਮੌਕੇ 'ਤੇ ਪੁਲਸ ਵੀ ਆ ਗਈ। ਪੁਲਸ ਨੂੰ ਦੇਖ ਕੇ ਕੁਝ ਲੜਕੇ ਮੌਕੇ ਤੋਂ ਫਰਾਰ ਹੋ ਗਏ ਪਰ 2 ਲੜਕਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।


Related News