ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹਾਲਤ ਵਿਗੜੀ

09/17/2018 5:33:37 AM

ਬਠਿੰਡਾ, (ਸੁਖਵਿੰਦਰ)- ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਹਾਲਤ ਵਿਗੜ ਗਈ, ਜਿਸ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਫੇਸ-4 ਦੇ ਪਾਰਕ ਨੇੜੇ ਨਸ਼ੇ ਦੀ ਓਵਰਡੋਜ਼ ਨਾਲ ਇਕ 22  ਸਾਲਾ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੋਇਆ ਸੀ। ਪੀ. ਸੀ. ਆਰ. ਦੇ ਮੁਲਾਜ਼ਮਾਂ ਵਲੋਂ ਉਕਤ ਵਿਅਕਤੀ ਬਾਰੇ ਸਾਥੀ ਵੈੱਲਫੇਅਰ ਸੋਸਾਇਟੀ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਸੋਸਾਇਟੀ ਦੇ ਜਨਰਲ ਸਕੱਤਰ ਰਵੀਕਾਂਤ ਅਰੋਡ਼ਾ  ਟੀਮ ਸਣੇ ਮੌਕੇ ’ਤੇ ਪਹੁੰਚੇ ਤਾਂ ਉਕਤ ਵਿਅਕਤੀ ਬੋਹੋਸ਼ੀ ਦੀ ਹਾਲਤ ਵਿਚ ਪਿਆ ਹੋਇਆ ਸੀ। ਉਸਦੇ ਨੇੜੇ ਹੀ ਉਸਦੀ ਸਾਈਕਲ ਪਈ ਸੀ। ਉਨ੍ਹਾਂ ਵਲੋਂ ਤੁਰੰਤ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਉਕਤ ਵਿਅਕਤੀ ਕੋਲ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜਿਸ ਨਾਲ ਉਸਦੀ ਸ਼ਨਾਖਤ ਕੀਤੀ ਜਾ ਸਕੇ। ਉਸਦੀ ਜੇਬ ਵਿਚ ਮਿਲਿਆ ਮੋਬਾਇਲ ਵੀ ਬੰਦ ਸੀ। ਫਿਲਹਾਲ ਸੰਸਥਾ ਵਰਕਰਾਂ ਵਲੋਂ ਪੁਲਸ ਨੂੰ ਸੂਚਿਤ ਕਰ ਕੇ ਉਸ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
 


Related News