ਘਰੋਂ ਭੱਜੇ ਬੱਚੇ ਨੂੰ ਪੁਲਸ ਨੇ ਕਾਬੂ ਕਰ ਕੇ ਕੀਤਾ ਚਾਈਲਡ ਲਾਈਨ ਹਵਾਲੇ

06/18/2018 4:46:04 AM

ਗੁਰਦਾਸਪੁਰ,   (ਦੀਪਕ)-  ਅੱਜ ਉੱਤਰ ਪ੍ਰਦੇਸ਼ ਤੋਂ ਆਪਣੇ ਮਾਤਾ-ਪਿਤਾ ਨਾਲ ਕਿਸੇ ਗੱਲ  ਤੋਂ ਨਾਰਾਜ਼ ਹੋ ਕੇ ਬਿਨਾਂ ਦੱਸੇ ਭੱਜੇ ਬੱਚੇ ਨੂੰ ਪੁਲਸ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਟਰੇਨ ਵਿਚੋਂ ਕਾਬੂ ਕਰ ਕੇ ਚਾਈਲਡ ਲਾਈਨ ਗੁਰਦਾਸਪੁਰ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਅਾਂ ਰੇਲਵੇ ਪੁਲਸ ਦੇ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਨੰਬਰ 24229 ਦਿੱਲੀ ਤੋਂ ਪਠਾਨਕੋਟ ਨੂੰ ਜਾ ਰਹੀ ਸੀ, ਜਿਸਦੀ ਗੁਰਦਾਸਪੁਰ ਵਿਚ ਰੁਕਣ ’ਤੇ ਜਦੋਂ ਤਲਾਸ਼ੀ ਲਈ ਤਾਂ ਇਕ ਨਾਬਾਲਗ ਬੱਚਾ ਬਿਨਾਂ ਟਿਕਟ ਤੋਂ ਮਿਲਿਅਾ। ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦਾ ਨਾਂ ਰਾਹੁਲ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਭਰਿਆਲ ਉੱਤਰ ਪ੍ਰਦੇਸ਼ ਹੈ। ਉਸ ਨੇ  ਕਿਹਾ ਕਿ ਉਸਦੀ ਉਮਰ 12 ਸਾਲ ਹੈ, ਜਿਸ ਨੂੰ ਅਸੀਂ ਕਾਬੂ ਕਰ ਕੇ ਚਾਈਲਡ ਲਾਈਨ ਸੰਸਥਾ ਗੁਰਦਾਸਪੁਰ ਦੇ ਹਵਾਲੇ ਕਰ ਦਿੱਤਾ  ਅਤੇ ਉਸ ਦੇ ਮਾਤਾ- ਪਿਤਾ ਨਾਲ ਉੱਤਰ ਪ੍ਰਦੇਸ਼ ਵਿਚ ਪੁਲਸ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ। 
 


Related News