ਚਾਹ ਨਾਲ ਸਰਵ ਕਰੋ Goli Baje

06/17/2018 3:32:42 PM

ਜਲੰਧਰ— ਜੇਕਰ ਅੱਜ ਚਾਹ ਨਾਲ ਕੁਝ ਤਲਿਆ ਹੋਇਆ ਖਾਣ ਦਾ ਮਨ ਹੈ ਤਾਂ ਅੱਜ ਘਰ 'ਚ ਗੋਲੀ ਬਾਜੇ ਬਣਾ ਕੇ ਖਾਓ। ਇਹ ਖਾਣ ਵਿਚ ਬਹੁਤ ਹੀ ਲਾਜਵਾਬ ਸਨੈਕਸ ਹੈ। ਇਸ ਨੂੰ ਬਣਾਉਣ ਵਿਚ ਇੰਨਾ ਸਮਾਂ ਵੀ ਲੱਗੇਗਾ, ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। 
ਸਮੱਗਰੀ—
ਮੈਦਾ - 270 ਗ੍ਰਾਮ
ਚਾਵਲ ਦਾ ਆਟਾ - 1 ਚੱਮਚ
ਦਹੀਂ - 240 ਗ੍ਰਾਮ
ਅਦਰਕ - 2 ਚੱਮਚ
ਕਰੀ ਪੱਤੇ - 1 ਚੱਮਚ
ਹਰੀ ਮਿਰਚ - 2 ਚੱਮਚ
ਧਨੀਆ - 15 ਗ੍ਰਾਮ
ਚੀਨੀ - 2 ਚੱਮਚ
ਨਮਕ - 1 ਚੱਮਚ
ਪਾਣੀ - 320 ਮਿ.ਲੀ.
ਬੇਕਿੰਗ ਸੋਡਾ - 1/2 ਚੱਮਚ
ਤੇਲ - ਤਲਣ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 70 ਗ੍ਰਾਮ ਮੈਦਾ, 1 ਚੱਮਚ ਚੌਲਾਂ ਦਾ ਆਟਾ, 240 ਗ੍ਰਾਮ ਦਹੀਂ , 2 ਚੱਮਚ ਅਦਰਕ, 1 ਚੱਮਚ ਕਰੀ ਪੱਤੇ, 2 ਚੱਮਚ ਹਰੀ ਮਿਰਚ, 15 ਗ੍ਰਾਮ ਧਨੀਆ, 2 ਚੱਮਚ ਚੀਨੀ, 1 ਚੱਮਚ ਨਮਕ, 320 ਮਿ.ਲੀ. ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰ ਲਓ।
2. ਹੁਣ 1/2 ਚੱਮਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 3 ਘੰਟੇ ਲਈ ਇਕ ਪਾਸੇ ਰੱਖ ਦਿਓ।
3. ਕੜ੍ਹਾਈ ਵਿਚ ਤੇਲ ਗਰਮ ਕਰਕੇ ਤਿਆਰ ਕੀਤੇ ਹੋਏ ਮਿਸ਼ਰਣ ਦਾ ਇਕ-ਇਕ ਸਕੂਪ ਪਾਓ ਇਸ ਨੂੰ ਬਰਾਊਨ ਅਤੇ ਕ੍ਰਿਸਪੀ ਹੋਣ ਤੱਕ ਫਰਾਈ ਕਰੋ।
4. ਫਿਰ ਇਸ ਨੂੰ ਟਿਸ਼ੂ ਪੇਪਰ 'ਤੇ ਕੱਢੋ ਤਾਂ ਕਿ ਇਸ ਦਾ ਫਾਲਤੂ ਤੇਲ ਨਿਕਲ ਜਾਵੇ।
5. ਗੋਲੀ ਬਾਜੇ ਬਣ ਕੇ ਤਿਆਰ ਹੈ। ਹੁਣ ਇਸ ਨੂੰ ਨਾਰੀਅਲ ਚਟਨੀ ਨਾਲ ਸਰਵ ਕਰੋ।

 


Related News