ਪ੍ਰਵਾਸੀਆਂ ਨੂੰ ਲੈ ਕੇ ਸਪੇਨ ਪਹੁੰਚਿਆ ਇਟਲੀ ਦਾ ਜਹਾਜ਼

06/17/2018 3:12:27 PM

ਵੈਲੇਂਸੀਆ/ਰੋਮ (ਭਾਸ਼ਾ)— ਇਟਲੀ ਦੇ ਤੱਟ ਰੱਖਿਅਕਾਂ ਦਾ ਜਹਾਜ਼ 9 ਦਿਨ ਦੀ ਯਾਤਰਾ ਦੇ ਬਾਅਦ ਪ੍ਰਵਾਸੀਆਂ ਨੂੰ ਲੈ ਕੇ ਐਤਵਾਰ ਨੂੰ ਸਪੇਨ ਦੀ ਵੈਲੇਂਸੀਆ ਬੰਦਰਗਾਹ 'ਤੇ ਪਹੁੰਚ ਗਿਆ। ਸਪੇਨ ਦੇ ਪੀ.ਐੱਮ. ਪੈਡਰੋ ਸ਼ੈਂਚ ਦੇ ਸੱਦੇ 'ਤੇ ਇਟਲੀ ਦੇ ਤੱਟ ਰੱਖਿਅਕਾਂ ਦਾ ਇਹ ਜਹਾਜ਼ ਇੱਥੇ ਪਹੁੰਚਿਆ ਹੈ। ਇਹ ਜਹਾਜ਼ ਇਟਲੀ ਦੇ ਉਨ੍ਹਾਂ ਦੋ ਜਹਾਜ਼ਾਂ ਵਿਚੋਂ ਇਕ ਹੈ ਜੋ ਅਫਰੀਕੀ ਪ੍ਰਵਾਸੀਆਂ ਨੂੰ ਲੈ ਕੇ ਸਪੇਨ ਪਹੁੰਚਣ ਵਾਲਾ ਸੀ। ਇਟਲੀ ਸਰਕਾਰ ਨੇ ਸੈਂਕੜੇ ਪ੍ਰਵਾਸੀਆਂ ਦੇ ਇਸ ਸਮੁੰਦਰੀ ਜਹਾਜ਼ ਨੂੰ ਆਪਣੀ ਬੰਦਰਗਾਹ 'ਤੇ ਉਤਰਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਸਪੇਨ ਨੇ ਚੈਰਿਟੀ ਨਾਲ ਚੱਲਣ ਵਾਲੇ ਇਸ ਜਹਾਜ਼ 'ਤੇ ਸਵਾਰ ਉਪ ਸਹਾਰਾ ਅਫਰੀਕੀ ਸਮੂਹ ਦੇ ਪ੍ਰਵਾਸੀਆਂ ਨੂੰ ਬੀਤੇ ਹਫਤੇ ਆਪਣੇ ਇੱਥੇ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਜਹਾਜ਼ 700 ਸਮੁੰਦਰੀ ਮੀਲ ਦੀ ਦੂਰੀ 'ਤੇ ਸੀ ਅਤੇ ਇਟਲੀ ਅਤੇ ਮਾਲਟਾ ਨੇ ਇਸ ਨੂੰ ਆਪਣੀਆਂ ਬੰਦਰਗਾਹਾਂ 'ਤੇ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਪੇਨ ਪਹੁੰਚਣ ਦੇ ਨਾਲ ਹੀ ਪ੍ਰਵਾਸੀਆਂ ਵੱਲੋਂ ਸਮੁੰਦਰ ਵਿਚ ਗੁਜਾਰੇ ਗਏ 9 ਦਿਨਾਂ ਦੀ ਭਿਆਨਕ ਯਾਤਰਾ ਦਾ ਵੀ ਅੰਤ ਹੋ ਗਿਆ।


Related News