ਗਾਜ਼ਾ ''ਚ ਫਲਸਤੀਨੀਆਂ ਲਈ ਸਹਾਇਤਾ ਸਮੱਗਰੀ ਲੈ ਕੇ ਪਹੁੰਚੇ ਸਮੁੰਦਰੀ ਜਹਾਜ਼
Monday, Apr 01, 2024 - 07:05 PM (IST)
ਡੇਰ ਅਲ ਬਲਾਹ (ਭਾਸ਼ਾ)- ਸਾਈਪ੍ਰਸ ਦੇ ਵਿਦੇਸ਼ ਮੰਤਰੀ ਸੀ. ਕੋਮਬੋਸ ਨੇ ਸੋਮਵਾਰ ਨੂੰ ਕਿਹਾ ਕਿ ਸੈਂਕੜੇ ਟਨ ਸਹਾਇਤਾ ਸਮੱਗਰੀ ਲੈ ਕੇ ਕਈ ਸਮੁੰਦਰੀ ਜਹਾਜ਼ ਯੁੱਧ ਪ੍ਰਭਾਵਿਤ ਗਾਜ਼ਾ ਵਿਚ ਫਿਲਸਤੀਨੀਆਂ ਦੀ ਮਦਦ ਲਈ ਪਹੁੰਚ ਗਏ ਹਨ। ਕੋਮਬੋਸ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ 3 ਜਹਾਜ਼ਾਂ ਨੂੰ ਸਹਾਇਤਾ ਸਪਲਾਈ ਉਤਾਰਨ ਦੀ ਇਜਾਜ਼ਤ ਮਿਲੀ ਹੈ।
ਇਹ ਵੀ ਪੜ੍ਹੋ: ਵਿਸ਼ੇਸ਼ ਜਹਾਜ਼ ਰਾਹੀਂ ਵੁਹਾਨ ਪਹੁੰਚਾਈਆਂ ਗਈਆਂ ਪਾਕਿਸਤਾਨ 'ਚ ਮਾਰੇ ਗਏ 5 ਚੀਨੀ ਨਾਗਰਿਕਾਂ ਦੀਆਂ ਲਾਸ਼ਾਂ
ਇਜ਼ਰਾਈਲ-ਹਮਾਸ ਯੁੱਧ ਨੇ ਗਾਜ਼ਾ ਦੀ ਜ਼ਿਆਦਾਤਰ ਆਬਾਦੀ ਨੂੰ ਉਜਾੜ ਦਿੱਤਾ ਹੈ ਅਤੇ ਇੱਕ ਤਿਹਾਈ ਨਿਵਾਸੀ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ। ਅਮਰੀਕਾ ਦੀ ਚੈਰਿਟੀ ਵਰਲਡ ਸੈਂਟਰਲ ਕਿਚਨ ਮੁਤਾਬਕ ਇਹ ਜਹਾਜ਼ 10 ਲੱਖ ਤੋਂ ਵੱਧ ਲੋਕਾਂ ਲਈ ਖਾਣ-ਪੀਣ ਦੀਆਂ ਵਸਤੂਆਂ ਨਾਲ ਲੱਦੇ ਹੋਏ ਹਨ, ਜਿਸ ਵਿੱਚ ਚਾਵਲ, ਪਾਸਤਾ, ਆਟਾ ਅਤੇ ਸਬਜ਼ੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦੇ ਮਾਮਲੇ 'ਚ ਬੋਲਿਆ ਅਮਰੀਕਾ, ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।