ਸਿਗਰਟਨੋਸ਼ੀ ਅਤੇ ਮੋਟਾਪੇ ਕਾਰਨ ਜਲਦੀ ਠੀਕ ਨਹੀਂ ਹੁੰਦਾ ਗਠੀਏ ਦਾ ਰੋਗ : ਅਧਿਐਨ

06/17/2018 2:57:29 PM

ਟੋਰਾਂਟੋ—  ਔਰਤਾਂ 'ਚ ਮੋਟਾਪਾ ਅਤੇ ਪੁਰਸ਼ਾਂ 'ਚ ਸਿਗਰਟਨੋਸ਼ੀ ਦੀ ਆਦਤ ਕਾਰਨ ਰਿਓਮੇਟੋਇਡ ਅਰਥਰਾਇਟਸ (ਗਠੀਆ) ਦੇ ਇਲਾਜ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਇਕ ਅਧਿਐਨ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਰਿਓਮੇਟੋਇਡ ਅਰਥਰਾਇਟਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਨ ਅਤੇ ਕਿਰਿਆਸ਼ੀਲ ਰੂਪ ਨਾਲ ਇਸ ਦਾ ਇਲਾਜ ਕਰਵਾਉਣ 'ਤੇ ਵਧੀਆ ਨਤੀਜੇ ਨਜ਼ਰ ਆਉਂਦੇ ਹਨ ਪਰ ਇਹ ਅਧਿਐਨ ਦਿਖਾਉਂਦਾ ਹੈ ਕਿ 46 ਫੀਸਦੀ ਔਰਤਾਂ ਅਤੇ 38 ਫੀਸਦੀ ਪੁਰਸ਼ਾਂ ਦਾ ਸਹੀ ਇਲਾਜ ਹੋਣ ਦੇ ਬਾਵਜੂਦ ਪਹਿਲੇ ਸਾਲ 'ਚ ਉਨ੍ਹਾਂ ਨੂੰ ਤਤਕਾਲ ਰਾਹਤ ਨਹੀਂ ਮਿਲਦੀ। 
ਗਠੀਆ ਲੰਬੇ ਸਮੇਂ ਤਕ ਚੱਲਣ ਵਾਲੀ ਇਕ ਬੀਮਾਰੀ ਹੈ ਜਿਸ 'ਚ ਜੋੜਾਂ 'ਚ ਦਰਦਾਂ ਅਤੇ ਸੋਜ ਰਹਿੰਦੀ ਹੈ। ਕਈ ਪੜਾਵਾਂ 'ਚ ਕੀਤੀ ਗਈ ਜਾਂਚ 'ਚ ਪਤਾ ਲੱਗਾ ਕਿ ਮੋਟਾਪੇ ਕਾਰਣ ਔਰਤਾਂ ਨੂੰ ਦਰਦ ਰਹਿੰਦਾ ਹੈ। ਇਸ ਨਾਲ ਰਾਹਤ ਨਾ ਮਿਲਣ ਦਾ ਸ਼ੱਕ ਵਧ ਜਾਂਦਾ ਹੈ। ਇਸ ਤੋਂ ਇਲਾਵਾ ਘੱਟ ਗਿਣਤੀ ਦਰਜਾ, ਸਿੱਖਿਆ ਦਾ ਹੇਠਲਾ ਪੱਧਰ, ਨਾਜ਼ੁਕ ਜੋੜਾਂ ਦੀ ਗਿਣਤੀ ਜ਼ਿਆਦਾ ਹੋਣਾ ਆਦਿ ਵੀ ਗਠੀਆ ਨਾ ਠੀਕ ਹੋਣ ਦੇ ਕਾਰਨ ਹਨ। ਅਧਿਐਨ 'ਚ ਪਾਇਆ ਗਿਆ ਹੈ ਕਿ ਜਿਨ੍ਹਾਂ ਪੁਰਸ਼ਾਂ ਨੂੰ ਸਿਗਰਟਨੋਸ਼ੀ ਦੀ ਆਦਤ ਸੀ, ਉਨ੍ਹਾਂ ਨੂੰ ਪਹਿਲੇ ਸਾਲ 'ਚ ਦਰਦ ਤੋਂ ਰਾਹਤ ਨਾ ਮਿਲਣ ਦਾ ਸ਼ੱਕ 3.5 ਗੁਣਾ ਵਧੇਰੇ ਸੀ। ਹੋਰ ਸੰਕੇਤਾਂ 'ਚ ਵਧਦੀ ਉਮਰ ਅਤੇ ਜ਼ਿਆਦਾ ਦਰਦ ਸ਼ਾਮਲ ਹੈ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੀ ਪ੍ਰੋਫੈਸਰ ਸੁਸਨ ਜੇ ਬਾਰਟਲੇਟ ਨੇ ਕਿਹਾ,'' ਸਾਡੇ ਨਤੀਜੇ ਦਰਸਾਉਂਦੇ ਹਨ ਕਿ ਜੀਵਨਸ਼ੈਲੀ 'ਚ ਬਦਲਾਅ ਕਰਕੇ ਪੁਰਸ਼ਾਂ 'ਚ ਸਿਗਰਨੋਸ਼ੀ ਅਤੇ ਔਰਤਾਂ 'ਚ ਭਾਰ ਘਟਾਉਣ ਦੇ ਨਾਲ ਹੀ ਮੈਥੋਟ੍ਰੇਕਸੇਟ ਦੀ ਠੀਕ ਵਰਤੋਂ ਨਾਲ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ ਜੋ ਸ਼ੁਰੂਆਤੀ ਰਿਓਮੇਟੋਇਡ ਅਰਥਰਾਇਟਸ ਦੇ ਇਲਾਜ ਦਾ ਜ਼ਰੂਰੀ ਟੀਚਾ ਹੁੰਦਾ ਹੈ।


Related News