ਇਮਰਾਨ ਦੀ ਸਾਬਕਾ ਪਤਨੀ ਰੇਹਮ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

06/16/2018 8:45:10 PM

ਇਸਲਾਮਾਬਾਦ— ਸਾਬਕਾ ਪਾਕਿਸਤਾਨੀ ਕ੍ਰਿਕਟਰ ਤੇ ਹੁਣ ਰਾਜਨੇਤਾ ਬਣੇ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰੇਹਮ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਉਨ੍ਹਾਂ ਨੂੰ ਆਪਣੀ ਆਟੋਬਾਇਓਗ੍ਰਾਫੀ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਕਹਿ ਰਹੇ ਹਨ। ਦੱਸ ਦਈਏ ਕਿ ਰੇਹਮ ਨੇ ਆਤਮਕਥਾ 'ਚ ਆਪਣੇ ਸਾਬਕਾ ਪਤੀ ਤੇ ਪਾਕਿਸਤਾਨ-ਤਹਿਰੀਕ-ਏ-ਇੰਸਾਫ ਦੇ ਮੁਖੀ ਇਮਰਾਨ ਖਾਨ ਬਾਰੇ ਕਈ ਖੁਲਾਸੇ ਕੀਤੇ ਹਨ।
ਰੇਹਮ ਖਾਨ ਨੇ ਕਿਹਾ, ''ਮੈਨੂੰ ਆਤਮਕਥਾ ਨੂੰ ਰਿਲੀਜ਼ ਕਰਨ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਨੂੰ ਲੈ ਕੇ ਮੈਨੂੰ ਬਦਨਾਮ ਕਰਨ ਦੀ ਵੀ ਧਮਕੀ ਦਿੱਤੀ ਗਈ ਹੈ। ਇਹ ਕਾਫੀ ਨਿਰਾਸ਼ਾਜਨਕ ਹੈ ਪਰ ਮੈਂ ਆਸ਼ਾਵਾਦੀ ਹਾਂ। ਲਿਹਾਜ਼ਾ ਅਜਿਹੀਆਂ ਚੀਜ਼ਾਂ ਮੈਨੂੰ ਜ਼ਿੰਦਗੀ 'ਚ ਕਦੇ ਹੇਠਾਂ ਨਹੀਂ ਲਿਆ ਸਕਦੀਆਂ।'' ਉਨ੍ਹਾਂ ਦੱਸਿਆ, ''ਮੇਰੀ ਕਿਤਾਬ ਦੀ ਆਲੋਚਨਾ ਇਸ ਲਈ ਨਹੀਂ ਹੋ ਰਹੀ ਹੈ ਕਿ ਇਹ ਲੀਕ ਹੋ ਰਹੀ ਹੈ। ਸਗੋਂ ਇਸ ਲਈ ਹੋ ਰਹੀ ਹੈ ਕਿ ਇਸ 'ਚ ਹਕੀਕਤ ਲਿਖੀ ਗਈ ਹੈ। ਜੇਕਰ ਮੈਂ ਕਿਤਾਬ ਨਹੀਂ ਵੀ ਲਿਖੀ ਹੁੰਦੀ ਤਾਂ ਵੀ ਲੋਕ ਹਕੀਕਤ ਜਾਣਦੇ।''
ਦੱਸ ਦਈਏ ਕਿ ਰੇਹਮ ਦੀ ਕਿਤਾਬ ਅਜਿਹੇ ਸਮੇਂ 'ਚ ਰਿਲੀਜ਼ ਹੋ ਰਹੀ ਹੈ, ਜਦੋਂ ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਮਰਾਨ ਖਾਨ ਵੀ ਚੋਣਾਂ 'ਚ ਖੜ੍ਹੇ ਹਨ। ਆਪਣੀ ਕਿਤਾਬ 'ਚ ਰੇਹਮ ਖਾਨ ਨੇ ਇਮਰਾਨ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਆਪਣੀ ਕਿਤਾਬ ਬਾਰੇ ਰੇਹਮ ਨੇ ਕਿਹਾ ਸੀ, 'ਮੇਰੀ ਕਿਤਾਬ ਇਮਰਾਨ ਖਾਨ ਦੇ ਚਹਿਰੇ ਤੋਂ ਨਕਾਬ ਉਤਾਰੇਗੀ। ਰੀਡਰਸ ਨੂੰ ਇਹ ਵੀ ਜਾਨਣ ਦੀ ਮਿਲੇਗਾ ਕਿ ਕਿਵੇ ਪਾਵਰਫੁਲ ਅਹੁਦੇ ਲਈ 'ਡੀਲ' ਹੁੰਦੀ ਸੀ।


Related News