ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਨੂੰ ਫੋਨ ’ਤੇ ਮਿਲੀ ਧਮਕੀ

Wednesday, Apr 17, 2024 - 06:39 PM (IST)

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਨੂੰ ਫੋਨ ’ਤੇ ਮਿਲੀ ਧਮਕੀ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਮੰਗਲਵਾਰ ਰਾਤ ਫੋਨ ਆਇਆ ਅਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਇਸ ਪਿੱਛੋਂ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਕ ਅਧਿਕਾਰੀ ਨੇ ਬੁੱਧਵਾਰ ਦੱਸਿਆ ਕਿ ਖੜਸੇ ਨੂੰ ਇਕ ਅਣਜਾਣ ਨੰਬਰ ਤੋਂ ਕਾਲ ਕਰ ਕੇ ਧਮਕੀ ਦਿੱਤੀ ਗਈ, ਜਿਸ ਪਿੱਛੋਂ ਉਨ੍ਹਾਂ ਜਲਗਾਓਂ ਜ਼ਿਲੇ ਦੇ ਮੁਕਤਾਈ ਨਗਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮੁਤਾਬਕ ਕਾਲ ਕਰਨ ਵਾਲੇ ਨੇ ਖੜਸੇ ਨੂੰ ਧਮਕੀ ਦਿੰਦੇ ਹੋਏ ਗੈਂਗਸਟਰ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਦਾ ਨਾਂ ਲਿਆ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਨੇਤਾ ਖੜਸੇ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਜਲਦੀ ਹੀ ਭਾਜਪਾ ’ਚ ਵਾਪਸ ਚਲੇ ਜਾਣਗੇ।


author

Rakesh

Content Editor

Related News