ਦੇਖੋ, ਬਿਨ੍ਹਾਂ ਪਾਣੀ ਦੇ ਕਿਵੇਂ ਹੁੰਦੀ ਹੈ ਝੋਨੇ ਦੀ ਬਿਜਾਈ

05/22/2018 1:17:03 PM

ਸੰਗਰੂਰ (ਰਾਜੇਸ਼) : ਸੂਬੇ ਦੇ ਕਿਸਾਨਾਂ ਨੇ ਹੁਣ ਝੋਨੇ ਦੀ ਫਸਲ ਦੀ ਬਿਨ੍ਹਾਂ ਪਾਣੀ ਦੇ ਬਿਜਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਹੈ ਜਿਥੇ ਸਭ ਤੋਂ ਜ਼ਿਆਦਾ ਖੇਤੀ ਕਣਕ ਤੇ ਝੋਨੇ ਦੀ ਹੁੰਦੀ ਹੈ। ਝੋਨੇ ਦੀ ਫਸਲ ਨੂੰ ਉਗਾਉਣ ਤੋਂ ਲੈ ਕੇ ਕਟਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ ਪਰ ਸੰਗਰੂਰ ਦੇ ਕਿਸਾਨਾਂ ਨੇ ਬਿਨ੍ਹਾਂ ਝੋਨੇ ਦੀ ਖੇਤੀ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।
ਸੂਬੇ 'ਚ ਇਸ ਸਮੇਂ ਪਾਣੀ ਦੀ ਘਾਟ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸੰਗਰੂਰ, ਬਰਨਾਲਾ ਜ਼ਿਲਿਆਂ 'ਚ ਪਾਣੀ ਦਾ ਲੈਵਲ 200 ਫੁੱਚ ਤੱਕ ਜਾ ਪਹੁੰਚਿਆ ਹੈ ਜੋ ਕਿ ਖਤਰੇ ਦੀ ਘੰਟੀ ਹੈ। ਇਸ ਦੇ ਚੱਲਦੇ ਖੇਤੀਬਾੜੀ ਵਿਭਾਗ ਵੀ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਸਲਾਹ ਦੇ ਰਹੇ ਹਨ। ਸੰਗਰੂਰ ਦੇ ਕਿਸਾਨ ਸਿੱਧੀ ਬਿਜਾਈ ਨਾਲ ਮੁਨਾਫਾ ਵੀ ਕਮਾ ਰਹੇ ਹਨ ਤੇ ਇਸ ਨਾਲ ਪਾਣੀ ਦੀ ਬੱਚਤ ਵੀਂ ਹੋ ਰਹੀ ਹੈ। 


Related News