ਮੋਹਾਲੀ ਵਾਸੀ ਜ਼ਰਾ ਹੋ ਜਾਣ Alert, ਪਾਣੀ ਨੂੰ ਲੈ ਕੇ ਜਾਰੀ ਹੋ ਗਏ ਦਿਸ਼ਾ-ਨਿਰਦੇਸ਼

Wednesday, Mar 27, 2024 - 02:30 PM (IST)

ਮੋਹਾਲੀ ਵਾਸੀ ਜ਼ਰਾ ਹੋ ਜਾਣ Alert, ਪਾਣੀ ਨੂੰ ਲੈ ਕੇ ਜਾਰੀ ਹੋ ਗਏ ਦਿਸ਼ਾ-ਨਿਰਦੇਸ਼

ਮੋਹਾਲੀ (ਸੰਦੀਪ) : ਗਰਮੀ ਦੇ ਮੌਸਮ 'ਚ ਹੋਣ ਵਾਲੀ ਪਾਣੀ ਦੀ ਘਾਟ ਨੂੰ ਧਿਆਨ 'ਚ ਰੱਖਦੇ ਹੋਏ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕਰ ਲਈ ਹੈ। ਅਧਿਕਾਰੀਆਂ ਅਨੁਸਾਰ ਗਰਮੀ ਦਾ ਪ੍ਰਕੋਪ ਵੱਧਣ ਦੇ ਨਾਲ ਹੀ ਅਪ੍ਰੈਲ 'ਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਅਧਿਕਾਰੀਆਂ ਦੀ ਮੰਨੀਏ ਤਾਂ ਤੀਜਾ ਚਲਾਨ ਜਾਰੀ ਹੋਣ ਦੇ ਨਾਲ ਹੀ ਆਫੈਂਡਰ ਦੇ ਘਰ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਭਵਿੱਖ 'ਚ ਅਜਿਹੀ ਗਲਤੀ ਨਾ ਕਰਨ ਬਾਰੇ ਹਲਫ਼ਨਾਮਾ ਦੇਣ ਦੇ ਆਧਾਰ ’ਤੇ ਹੀ ਪਾਣੀ ਦਾ ਕੁਨੈਕਸ਼ਨ ਦੁਬਾਰਾ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਭਾਜਪਾ ਨੇ ਸੱਦੀ ਚੋਣ ਕਮੇਟੀ ਦੀ ਮੀਟਿੰਗ

ਨਿਗਮ ਦੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ ਅਨੁਸਾਰ ਹਰ ਵਾਰ ਨਗਰ ਨਿਗਮ ਦੇ ਅਧਿਕਾਰੀ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਆਪਣੇ ਵਲੋਂ ਤਿਆਰੀਆਂ ਕਰਦੇ ਹਨ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਪਰੇਸ਼ਾਨ ਨਾ ਹੋਣਾ ਪਵੇ। ਇਸ ਵਾਰ ਅਗਲੇ ਮਹੀਨੇ 'ਚ ਨਗਰ ਨਿਗਮ ਵਲੋਂ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਮੁਹਿੰਮ ਤਹਿਤ ਜੇਕਰ ਕੋਈ ਵੀ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਪਹਿਲੀ ਵਾਰ ਨੋਟਿਸ ਸਮੇਤ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਾਬਕਾ MP ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਕਾਂਗਰਸ ਦੀ ਟਿਕਟ ਮਿਲਣ ਦੀਆਂ ਕਨਸੋਆਂ

ਜੇਕਰ ਦੂਜੀ ਵਾਰ ਵੀ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਪਹਿਲਾਂ ਦਿੱਤੇ ਨੋਟਿਸ ਦਾ ਹਵਾਲਾ ਦਿੰਦੇ ਹੋਏ 2,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਇਸ ਨੂੰ ਪਾਣੀ ਦੇ ਬਿੱਲ 'ਚ ਜੋੜ ਕੇ ਭੇਜਿਆ ਜਾਵੇਗਾ। ਤੀਜੀ ਵਾਰ 5,000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਜਾਵੇਗਾ। ਖ਼ਪਤਕਾਰ ਤੋਂ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਕੁਨੈਕਸ਼ਨ ਦੁਬਾਰਾ ਜੋੜਨ ’ਤੇ ਵਿਚਾਰ ਕੀਤਾ ਜਾਵੇਗਾ। ਇਹ ਫ਼ੈਸਲਾ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀ ਲੈਣਗੇ।
ਨਜ਼ਰ ਰੱਖਣਗੀਆਂ ਵਿਸ਼ੇਸ਼ ਟੀਮਾਂ
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਨਿਗਮ ਦੀਆਂ ਵਿਸ਼ੇਸ਼ ਟੀਮਾਂ ਸ਼ਹਿਰ ਭਰ ’ਚ ਚੌਕਸੀ ਰੱਖਣਗੀਆਂ। ਜੋ ਸ਼ਹਿਰ ’ਚ ਘੁੰਮ ਕੇ ਜਾਂਚ ਕਰੇਗੀ ਕਿ ਪਾਣੀ ਦੀ ਬਰਬਾਦੀ ਤਾਂ ਨਹੀਂ ਹੋ ਰਹੀ। ਉੱਥੇ ਹੀ ਪਾਣੀ ਦੀ ਬਰਬਾਦੀ ਕਰਦੇ ਪਾਏ ਜਾਣ ’ਤੇ ਟੀਮਾਂ ਵਲੋਂ ਤੁਰੰਤ ਮੌਕੇ ’ਤੇ ਹੀ ਚਲਾਨ ਕੀਤਾ ਜਾਵੇਗਾ। ਪਾਣੀ ਦੀ ਬਰਬਾਦੀ ਰੋਕਣ ਲਈ ਘਰਾਂ ਦੀਆਂ ਪਾਰਕਾਂ, ਗਮਲਿਆਂ ’ਚ ਸਵੇਰ 5 ਤੋਂ ਸ਼ਾਮ 5 ਵਜੇ ਤੱਕ ਪਾਈਪ ਨਾਲ ਪਾਣੀ ਦੇਣ ’ਤੇ ਮਨਾਹੀ ਹੋਵੇਗੀ। ਲੋਕ ਕਾਰ-ਸਕੂਟਰ, ਬਾਈਕ ਆਦਿ ਹੋਰ ਵਾਹਨਾਂ ਨੂੰ ਨਲ ’ਤੇ ਪਾਈਪ ਲਗਾ ਕੇ ਨਹੀਂ ਧੋ ਸਕਦੇ। ਘਰਾਂ ਦੇ ਵੇਹੜਿਆਂ, ਫਰਸ਼, ਬਾਲਕਨੀ ਅਤੇ ਸੜਕ ਆਦਿ ਨੂੰ ਧੋਣਾ ਵੀ ਮਨ੍ਹਾਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News