ਜੀ. ਵੀ. ਮੋਬਾਇਲ ਨੇ ਟੱਚ ਅਤੇ ਟਾਈਪ 4ਜੀ ਸਮਾਰਟਫੋਨ ਕੀਤਾ ਦੁਬਾਰਾ ਲਾਂਚ

04/21/2018 5:51:42 PM

ਜਲੰਧਰ-ਮੋਬਾਇਲ ਫੋਨ ਨਿਰਮਾਤਾ ਕੰਪਨੀ ਜੀ. ਵੀ. ਮੋਬਾਇਲ ਨੇ ਆਪਣੇ ਸਮਾਰਟਫੋਨ ਦੇ ਸਪੈਸੀਫਿਕੇਸ਼ਨ 'ਚ ਕੁਝ ਬਦਲਾਅ ਕਰਕੇ ਨਵੇਂ ਨਾਂ ਅਤੇ ਕੀਮਤ ਨਾਲ ਪੇਸ਼ ਕੀਤਾ ਹੈ ਮਤਲਬ ਕਿ ਕੰਪਨੀ ਨੇ ਇਕ ਹੀ ਸਮਾਰਟਫੋਨ ਨੂੰ ਫਿਰ ਦੁਬਾਰਾ ਲਾਂਚ ਜਾਂ ਰੀਲਾਂਚ ਕਰ ਦਿੱਤਾ ਹੈ। 

 

ਜੀ. ਵੀ. ਮੋਬਾਇਲ ਕੰਪਨੀ ਨੇ ਪ੍ਰੈਸ ਰਿਲੀਜ਼ ਰਾਹੀਂ ਇਕ ਨਵਾਂ ਟੱਚ ਅਤੇ ਟਾਈਪ ਬਜਟ ਸਮਾਰਟਫੋਨ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ ਰੀਵੈਲੂਸ਼ਨ ਟੀ. ਐੱਨ. ਟੀ. 3 (Revolution TNT3) ਨਾਂ ਨਾਲ ਪੇਸ਼ ਹੋਇਆ ਹੈ। ਇਹ ਦੁਨੀਆ ਦਾ ਟੱਚ ਅਤੇ ਟਾਈਪ ਸਮਾਰਟਫੋਨ ਹੋਣ ਨਾਲ ਭਾਰਤ 'ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ 3,999 ਰੁਪਏ ਕੀਮਤ ਨਾਲ ਆਫਲਾਈਨ ਰੀਟੇਲ ਸਟੋਰਾਂ ਅਤੇ ਆਨਲਾਈਨ ਈ-ਕਾਮਰਸ ਵੈੱਬਸਾਈਟ 'ਤੇ ਵਿਕਰੀ ਲਈ ਉਪਲੱਬਧ ਹੈ। 

 

ਇਹ ਸਮਾਰਟਫੋਨ 4 ਮਹੀਨੇ ਪਹਿਲਾਂ 13 ਦਸੰਬਰ 2017 'ਚ ਪੇਸ਼ ਕੀਤਾ ਸੀ। ਹਾਲ ਹੀ ਲਾਂਚ ਹੋਏ ਨਵੇਂ ਸਮਾਰਟਫੋਨ 'ਚ ਅੰਤਰ ਸਿਰਫ ਕਲਰ ਦਾ ਹੈ ਪਰ ਕੰਪਨੀ ਨੇ ਆਪਣੇ ਭੇਜੇ ਪ੍ਰੈਸ ਰਿਲੀਜ਼ 'ਚ ਇਸ ਬਾਰੇ ਜ਼ਿਕਰ ਨਹੀਂ ਕੀਤਾ ਹੈ ਕਿ ਰੀਵੈਲੂਸ਼ਨ ਟੀ. ਐੱਨ. ਟੀ. 3 ਨਵੇਂ ਕਲਰ ਵੇਰੀਐਂਟ 'ਚ ਸਮਾਰਟਫੋਨ ਹੈ ਪਰ ਇਸ ਨੂੰ ਦੁਨੀਆ ਦਾ ਪਹਿਲਾਂ ਟੱਚ ਅਤੇ ਟਾਈਪ ਸਮਾਰਟਫੋਨ ਕਿਹਾ ਹੈ।

 

TnT3

 

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ ਟੱਚਸਕਰੀਨ ਨਾਲ ਫਿਜੀਕਲ ਐਲਫਾਨਿਊਮੈਰਿਕ ਕੀਬੋਰਡ ਦਿੱਤਾ ਗਿਆ ਹੈ, ਜਿਸ ਨਾਲ 4 ਇੰਚ ਡਬਲਿਊ. ਵੀ. ਜੀ. ਏ. (WVGA) ਡਿਸਪਲੇਅ ਨਾਲ 1.3GHz ਕਵਾਡ-ਕੋਰ ਪ੍ਰੋਸੈਸਰ, 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਸਮੱਰਥਾ ਦਿੱਤੀ ਗਈ ਹੈ। ਸਟੋਰੇਜ ਮਾਈਕ੍ਰੋ-ਐੱਸਡੀ ਕਾਰਡ ਨਾਲ 64 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 2300 ਐੱਮ. ਏ. ਐੱਚ. ਬੈਟਰੀ ਨਾਲ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਸ ਕੀਮਤ ਵਾਲੇ ਸਮਾਰਟਫੋਨ ਨੂੰ ਦੇਖਦੇ ਹੋਏ ਇਸ 'ਚ ਦਿੱਤਾ ਫਿੰਗਰਪ੍ਰਿੰਟ ਸੈਂਸਰ ਸਹੂਲਤ ਹੋਣ ਨਾਲ ਖਾਸ ਹੈ, ਕਿਉਕਿ ਬਜਟ ਸਮਾਰਟਫੋਨ 'ਚ ਫੀਚਰ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4ਜੀ. ਐੱਲ. ਟੀ. ਈ. ਬਲੂਟੁੱਥ , ਵਾਈ-ਫਾਈ , ਡਿਊਲ ਸਿਮ ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਆਦਿ ਮੌਜੂਦ ਹਨ।


Related News