ਪਿਛਲੇ 5 ਸਾਲਾਂ ਵਿੱਚ ਅੱਧਾ ਮਿਲੀਅਨ ਇਟਾਲੀਅਨ ਵਿਦੇਸ਼ਾਂ ਵੱਲ ਕਰ ਚੁੱਕੇ ਹਨ ਕੂਚ

03/23/2018 3:26:07 PM

ਰੋਮ, (ਦਲਵੀਰ ਕੈਂਥ)— ਪੰਜਾਬੀ ਚਾਹੇ ਭਾਰਤ ਦੇ ਹੋਣ ਚਾਹੇ ਪਾਕਿਸਤਾਨ ਦੇ ਸਭ ਨੇ ਵਹੀਰਾਂ ਯੂਰਪ ਦੇ ਦੇਸ਼ ਇਟਲੀ ਵੱਲ ਘੱਤੀਆਂ ਹਨ ਤੇ ਹੋਰ ਵੀ ਕਈ ਏਸ਼ੀਆ ਦੇ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਨਾਗਰਿਕ ਯੂਰਪੀਅਨ ਦੇਸ਼ ਇਟਲੀ ਆਉਣ ਨੂੰ ਇਸ ਸਮੇਂ ਤਰਜੀਹ ਦੇ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸ਼ਾਇਦ ਇਹ ਹੋਵੇ ਕਿ ਇਟਲੀ ਵਿੱਚ ਜਿੱਥੇ ਸਰਕਾਰ ਅਤੇ ਕਾਨੂੰਨੀ ਢਾਂਚੇ  ਦਾ ਲਚਕੀਲਾ ਹੋਣਾ ਹੈ, ਉੱਥੇ ਇੱਥੇ ਆਉਣ ਵਾਲੇ ਲੋਕਾਂ ਨੂੰ ਪੱਕੇ ਹੋਣ ਦੀ ਵੀ ਵੱਡੀ ਆਸ ਰਹਿੰਦੀ ਹੈ । ਅੱਜ ਜਿਹੜੀ ਜਾਣਕਾਰੀ ਇੱਥੇ ਅਸੀਂ ਪਾਠਕਾਂ ਨੂੰ ਦੇਣ ਜਾ ਰਹੇ ਹਾਂ , ਉਸ ਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਬੇਸ਼ੱਕ ਇਟਲੀ ਭਾਰਤ ਤੇ ਪਾਕਿਸਤਾਨੀ ਪੰਜਾਬੀਆਂ ਦਾ ਹਰਮਨ ਪਿਆਰਾ ਦੇਸ਼ ਹੈ ਪਰ ਇਟਾਲੀਅਨ ਲੋਕ ਇਟਲੀ ਦੀ ਧਰਤੀ ਤੋਂ ਕਿਨਾਰਾ ਕਰਦੇ ਜਾ ਰਹੇ ਹਨ ।ਇਸ ਸੰਬਧੀ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੁਮਾਇੰਦੀ ਸਤਰਾਨੇਰੀ ਇਨ ਇਟਾਲੀਆ ਨੇ ਕਿਹਾ ਕਿ ਹਾਲ ਹੀ ਵਿਚ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ ਤਕਰੀਬਨ ਅੱਧਾ ਮਿਲੀਅਨ ਤੋਂ ਜਿਆਦਾ ਇਟਾਲੀਅਨ ਨਾਗਰਿਕ ਯੂਰਪ ਦੇ ਹੋਰ ਦੇਸ਼ਾਂ ਵਿਚ ਕੂਚ ਕਰ ਗਏ ਹਨ। ਸਾਲ 2011-2015 ਦੌਰਾਨ ਯੂਰਪ ਦੇ ਦੂਜੇ ਦੇਸ਼ਾਂ ਵਿਚ ਇਟਾਲੀਅਨ ਨਾਗਰਿਕਾਂ ਦੀ ਸੰਖਿਆ ਵਿਚ ਵਾਧਾ ਹੋਇਆ ਹੈ। ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਤਾਂ ਕੀ ਇਟਲੀ ਸਿਰਫ ਇਮੀਗ੍ਰੇਸ਼ਨ ਜਾਂ ਉਤਪ੍ਰਵਾਸ ਦਾ ਦੇਸ਼ ਬਣ ਗਿਆ ਹੈ? ਇਟਲੀ ਨੂੰ 1870 ਅਤੇ ਦੂਸਰੇ ਵਿਸ਼ਵ ਯੁੱਧ ਦੇ ਬਾਅਦ 1920 ਵਿਚ ਪਹਿਲਾਂ ਹੀ ਦੋ ਵੱਡੇ ਪ੍ਰਵਾਸਣਾਂ ਦਾ ਅਨੁਭਵ ਹੋ ਚੁੱਕਾ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਰੂਪ ਵਿਚ ਦੱਖਣੀ ਅਫਰੀਕਾ ਤੋਂ ਲਗਾਤਾਰ ਇਟਲੀ ਵਿਚ ਜਨ ਪ੍ਰਵਾਸ ਹੋ ਰਿਹਾ ਹੈ।
1970 ਤੋਂ ਬਾਅਦ ਲੋਕਾਂ ਦੇ ਪ੍ਰਵਾਸ ਦਾ ਰੁਝਾਨ ਵਧੇਰੇ ਤੌਰ 'ਤੇ ਯੂਰਪ ਵੱਲ ਵਧਿਆ, ਪ੍ਰੰਤੂ ਦੂਸਰੇ ਯੂਰਪੀ ਦੇਸ਼ਾਂ ਵੱਲੋਂ ਆਪਣੀਆਂ ਨੀਤੀਆਂ ਵਿਚ ਬਦਲਾਅ ਕਰਨ ਕਾਰਨ ਪ੍ਰਵਾਸੀਆਂ ਦੇ ਰੁਝਾਨ ਵਿਚ ਵੀ ਬਦਲਾਅ ਆਇਆ। ਇਟਲੀ ਦੇ ਅੱਜ ਦੇ ਹਾਲਾਤ ਅਜਿਹੇ ਹਨ ਕਿ ਇਮੀਗ੍ਰੇਸ਼ਨ ਘਟ ਰਹੀ ਹੈ, ਜਦਕਿ ਉਤਪ੍ਰਵਾਸ ਵਿਚ ਵਧੇਰੇ ਵਾਧਾ ਹੋ ਰਿਹਾ ਹੈ, ਜੋ ਕਿ ਬਹੁਤ ਸਾਰੀਆਂ ਨਵੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਰਿਹਾ ਹੈ। ਯੂਰੋਸਟੈਟ ਅਨੁਸਾਰ ਇਟਲੀ ਵਿਚ ਪਹੁੰਚੇ 250,000 ਅਪ੍ਰਵਾਸੀਆਂ ਵਿਚੋਂ 185,000 ਗੈਰ ਯੂਰਪੀਅਨ ਨਾਗਰਿਕ ਜਾਂ ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ (ਐੱਫਟੀਏ) ਦਾ ਹਿੱਸਾ ਹਨ। 
ਪਿਛਲੇ ਪੰਜ ਸਾਲਾਂ ਤੋਂ ਇਟਾਲੀਅਨ ਨਾਗਰਿਕਾਂ ਲਈ ਜਰਮਨੀ ਮੁੱਖ ਮੰਜਿਲ ਬਣਿਆ ਹੋਇਆ ਹੈ, ਜਿੱਥੇ ਕਿ 180,000 ਇਟਾਲੀਅਨ ਨਾਗਰਿਕਾਂ ਦੀ ਰਜਿਸਟਰੇਸ਼ਨ ਹੋਈ ਹੈ। ਇੱਥੇ ਇਕ ਖਾਸ ਵਰਣਨਯੋਗ ਗੱਲ ਹੈ ਕਿ ਇਟਾਲੀਅਨ ਨਾਗਰਿਕ ਹੁਣ ਰਵਾਇਤੀ ਇਲਾਕਿਆਂ ਵਿਚ ਨਹੀਂ ਜਾ ਰਹੇ, ਜਿੱਥੇ ਕਿ ਅਤੀਤ ਵਿਚ ਇਟਾਲੀਅਨ ਨਾਗਰਿਕ ਜਾਂਦੇ ਸਨ, ਬਲਕਿ ਹੁਣ ਨਾਗਰਿਕਾਂ ਨੇ ਨਵੇਂ ਪੂਰਬੀ ਜਰਮਨੀ ਵਿਚ ਨਵੇਂ ਇਲਾਕੇ ਨੂੰ ਮੰਜਿਲ ਬਣਾ ਲਿਆ ਹੈ। ਜਰਮਨੀ ਵਿਚ ਜਾਣ ਵਾਲੇ ਇਟਾਲੀਅਨ ਨਾਗਰਿਕਾਂ ਦੀ ਵਧੇਰੇ ਕਰ ਕੇ ਉਮਰ 18-32 ਸਾਲ ਦੇ ਦਰਮਿਆਨ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਇਮੀਗ੍ਰੇਸ਼ਨ ਵਿਚ ਵੀ ਬਹੁਤ ਵਾਧਾ ਹੋਇਆ ਹੈ। ਕਈ ਪੂਰੇ ਪਰਿਵਾਰ ਵੀ ਜਰਮਨੀ ਵਿਚ ਪਲਾਇਨ ਕਰ ਗਏ ਹਨ।
ਇਟਾਲੀਅਨਜ਼ ਲਈ ਦੂਜਾ ਸਭ ਤੋਂ ਪ੍ਰਸਿੱਧ ਮੰਤਵ ਯੂਨਾਈਟਿਡ ਕਿੰਗਡਮ ਹੈ, ਜਿਸ ਦੇ ਨਾਲ 87,000 ਇਤਾਲਵੀ ਨਾਗਰਿਕ ਪਿਛਲੇ ਪੰਜ ਸਾਲਾਂ ਵਿੱਚ ਰਜਿਸਟਰ ਹੋਏ ਹਨ। ਮਾਨਵ ਰਾਜਧਾਨੀ ਸਭ ਤੋਂ ਜਿਆਦਾ ਅੰਗਰੇਜ਼ੀ ਸਿਹਤ ਸੰਭਾਲ ਪ੍ਰਣਾਲੀ ਵੱਲ ਖਿੱਚੀ ਗਈ ਹੈ। ਸਤੰਬਰ 2015 ਵਿੱਚ, ਇੰਗਲਿਸ਼ ਸਿਹਤ ਪ੍ਰੋਗਰਾਮ ਵਿੱਚ ਲਗਭਗ 3,000 ਇਟਾਲੀਅਨ ਸਰਗਰਮ ਸਨ। ਨਾ ਸਿਰਫ਼ ਡਾਕਟਰ, ਸਗੋਂ ਨਰਸਾਂ, ਮਿਡਵਾਈਵਜ਼ (ਦਾਈਆਂ), ਦਰਬਾਨ, ਐਂਬੂਲੈਂਸ ਡਰਾਈਵਰ ਆਦਿ ਵੀ ਸ਼ਾਮਲ ਹਨ। ਸਤੰਬਰ 2015 ਅਤੇ ਸਤੰਬਰ 2016 ਦੇ ਵਿੱਚ ਆਉਣ ਵਾਲੇ ਲੋਕਾਂ ਦੇ ਅੰਕੜਿਆਂ ਵਿੱਚ 2000 ਤੋਂ ਵੀ ਵੱਧ 25 ਤੋਂ 29 ਸਾਲ ਤੋਂ ਵੱਧ ਉਮਰ ਦੇ 35 ਫੀਸਦੀ ਨੌਜਵਾਨ ਰਜਿਸਟਰਡ ਹਨ।ਇਟਾਲੀਅਨ ਲੋਕਾਂ ਦੇ ਆਪਣੀ ਜਨਮ ਭੂਮੀ ਤੋਂ ਕਿਨਾਰਾ ਕਰਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਜਿਹੜੇ ਲੋਕ ਆਪਣੇ ਦੇਸ਼ਾਂ ਤੋਂ ਇਟਲੀ ਆ ਕੇ ਰਹਿਣ ਬਸੇਰਾ ਕਰ ਰਹੇ ਹਨ, ਖਾਸਕਰ ਪੰਜਾਬੀ ਉਹ ਇਟਾਲੀਅਨ ਲੋਕਾਂ ਦਾ ਹੋਰ ਦੇਸ਼ਾਂ ਵੱਲ ਕੂਚ ਕਰਨ 'ਤੇ ਸ਼ਾਇਦ ਇਹੀ ਮਨ ਵਿੱਚ ਸੋਚ ਰਹੇ ਹੋਣ ਕਿ “ਕੀ ਨਿੰਦਿਆ ਚੁਗਲੀਆਂ ਕਰੀਏ ਨੀਂ ਤੇਰੇ ਚਿੱਤ ਚੋਰ ਦੀਆਂ ਸਾਨੂੰ ਤੇਰੀਆਂ ਮੁੱਹਬਤਾਂ ਨੇ ਮਾਰਿਆ ਤੇ ਤੈਂਨੂੰ ਕਿਸੇ ਹੋਰ ਦੀਆਂ“।


Related News