ਚੀਨ ਤੇ ਪਾਕਿਸਤਾਨ ਦੀ ਵੱਧਦੀ ਦੋਸਤੀ ਭਾਰਤ ਲਈ ਖਤਰਾ

03/22/2018 7:22:43 PM

ਇੰਟਰਨੈਸ਼ਨਲ ਡੈਸਕ— ਚੀਨ ਨੇ ਪਾਕਿਸਤਾਨ ਨੂੰ ਮਿਜ਼ਾਇਲ ਟ੍ਰੈਕਿੰਗ ਸਿਸਟਮ ਵੇਚਿਆ ਹੈ, ਜਿਸ ਨਾਲ ਪਾਕਿਸਤਾਨ ਫੌਜ ਦੇ ਮਿਜ਼ਾਇਲ ਸਿਸਟਮ 'ਚ ਵਾਧਾ ਹੋਵੇਗਾ। ਇਸ ਬਾਰੇ ਹਾਂਗਕਾਂਗ ਦੀ ਅਖਬਾਰ ਦੱਖਣੀ ਚੀਨ ਮਾਨਰਿੰਗ ਪੋਸਟ ਨੇ ਇਸ ਦੀ ਸੂਚਨਾ ਦਿੱਤੀ ਪਰ ਇਸ ਸੰਬੰਧ 'ਚ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਪਾਕਿਸਤਾਨ ਨੇ ਕਿੰਨੀਆਂ ਟ੍ਰੈਕਿੰਗ ਸਿਸਟਮ ਮਿਜ਼ਾਇਲਾਂ ਲਈ ਭੁਗਤਾਨ ਕੀਤਾ ਹੈ।
ਦੋਵਾਂ ਦੇਸ਼ਾਂ 'ਚ ਵੱਧ ਰਹੀਆਂ ਨਜ਼ਦੀਕੀਆਂ
ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਪਹਿਲਾਂ ਤੋਂ ਹੀ ਚੱਲ ਰਹੇ ਪ੍ਰੀਖਣ ਅਤੇ ਨਵੀਆਂ ਮਿਜ਼ਾਇਲਾਂ ਨੂੰ ਵਿਕਸਿਤ ਕਰਨ ਲਈ ਇਹ ਸਿਸਟਮ ਖਰੀਦਿਆ ਗਿਆ ਹੈ। ਦਰਅਸਲ ਵੀਰਵਾਰ ਨੂੰ ਭਾਰਤ ਵਲੋਂ ਬ੍ਰਹਮੋਸ ਮਿਜ਼ਾਇਲ ਦਾ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਇਹ ਡੀਲ ਸਾਹਮਣੇ ਆਈ ਹੈ। ਪੇਈਚਿੰਗ ਅਤੇ ਇਸਲਾਮਾਬਾਦ ਵਿਚਾਲੇ ਹੋਈ ਇਸ ਡੀਲ 'ਤੇ ਭਾਰਤ ਦੀ ਨਜ਼ਰ ਹੈ।
ਦੱਸ ਦਈਏ ਕਿ ਭਾਰਤ ਨੂੰ ਘੇਰਨ ਲਈ ਚੀਨ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਡੂੰਘੀ ਹੁੰਦੀ ਜਾ ਰਹੀ ਹੈ।
ਦੋਵਾਂ ਦੇਸ਼ਾਂ ਦੇ ਰਿਸ਼ਤੇ ਆਰਥਿਕ ਤੇ ਸਮਾਜਿਕ ਹਿੱਤਾਂ ਤੱਕ ਪਹੁੰਚ ਗਏ ਹਨ।
ਮਿਜ਼ਾਇਲ ਟ੍ਰੈਕਿੰਗ ਸਿਸਟਮ ਵੇਚਣ ਵਾਲਾ ਚੀਨ ਬਣਿਆ ਪਹਿਲਾ ਦੇਸ਼
ਸਿਚੁਆਨ ਪ੍ਰਾਂਤ ਦੇ ਸੀ. ਏ. ਐਸ. ਇੰਸਟੀਚਿਊਟ ਦੇ ਰਿਸਰਚ ਜੇਂਗ ਮੇਂਗਵੇਈ ਨੇ ਸਾਊਥ ਚਾਈਨਾ ਮਾਰਨਿੰਗ ਪੋਸਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਨੇ ਪਾਕਿਸਤਾਨ ਨੂੰ ਅਤਿ ਆਧੁਨਿਕ ਮਿਜ਼ਾਇਲ ਟ੍ਰੈਕਿੰਗ ਸਿਸਟਮ ਵੇਚ ਦਿੱਤਾ ਹੈ। ਸੀ. ਏ. ਐੱਸ. ਵੈਬਸਾਈਟ 'ਤੇ ਜਾਰੀ ਬਿਆਨ ਮੁਤਾਬਕ ਚੀਨ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਇੰਨੀ ਸੰਵੇਦਨਸ਼ੀਲ ਤਕਨੀਕ ਨੂੰ ਵੇਚਿਆ ਹੈ ਅਤੇ ਉਹ ਵੀ ਇਹ ਤਕਨੀਕ ਪਾਕਿਸਤਾਨ ਨੂੰ ਵੇਚੀ ਗਈ ਹੈ। ਰਿਪੋਰਟ 'ਚ ਖੁਲ੍ਹਾਸਾ ਕੀਤਾ ਗਿਆ ਹੈ ਕਿ ਜ਼ਿਆਦਾ ਟੈਲੀਸਕੋਪ ਦਾ ਇਸਤੇਮਾਲ ਕਰ ਕੇ ਕਈ ਐਂਗਲ ਨਾਲ ਇਹ ਸਿਸਟਮ ਇਕੱਠੀਆਂ ਕਈ ਮਿਜ਼ਾਇਲਾਂ ਨੂੰ ਟ੍ਰੈਕ ਕਰ ਸਕਦਾ ਹੈ। ਇਸ ਨਾਲ ਟਾਰਗੇਟ ਮਿਸ ਕਰਨ ਦਾ ਖਤਰਾ ਘੱਟ ਹੋ ਜਾਂਦਾ ਹੈ। ਦੱਸ ਦਈਏ ਕਿ ਬ੍ਰਹਮੋਸ ਨੂੰ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ ਮਿਜ਼ਾਇਲ ਦੱਸਿਆ ਜਾ ਰਿਹਾ ਹੈ। 


Related News