ਚੇਕ ਗਣਰਾਜ ''ਚ ਰਸਾਇਣਕ ਪਲਾਂਟ ''ਚ ਧਮਾਕੇ ਨਾਲ ਘੱਟ ਤੋਂ ਘੱਟ 6 ਲੋਕਾਂ ਦੀ ਮੌਤ

03/22/2018 6:51:15 PM

ਪਰਾਗ— ਚੇਕ ਗਣਰਾਜ ਦੇ ਉੱਤਰੀ ਸ਼ਹਿਰ ਕ੍ਰਲੁਪੀਨਾਦ-ਵਾਲਤਵੂ 'ਚ ਵੀਰਵਾਰ ਨੂੰ ਰਸਾਇਣਕ ਪਲਾਂਟ 'ਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਪਰਾਗ ਦੀ ਇਕ ਪੱਤਰਕਾਰ ਏਜੰਸੀ ਦੀ ਖਬਰ ਮੁਤਾਬਕ ਖੇਤਰੀ ਫਾਇਰ ਬ੍ਰਿਗੇਡ ਬੁਲਾਰੇ ਵਲਾਦੀਮੀਰਾ ਕੇਰੇਕੋਵਾ ਨੇ ਕਿਹਾ ਕਿ ਸਾਨੂੰ 6 ਲੋਕਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪਰਾਗ-ਨਿਨੋਹਰਾਦੀ ਹਸਪਤਾਲ ਨੇ ਆਪਣੀ ਐਮਰਜੰਸੀ ਸਰਵਿਸ ਸ਼ੁਰੂ ਕਰ ਦਿੱਤੀ ਹੈ ਤੇ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਦਾਖਲ ਕਰਨ ਦੀ ਤਿਆਰੀ 'ਚ ਲੱਗਾ ਹੋਇਆ ਹੈ। ਐਮਰਜੰਸੀ ਸੇਵਾਵਾਂ ਦੇ ਬੁਲਾਰੇ ਪੈਟ੍ਰਾ ਇਫੈਨਬਰਗਰੋਵਾ ਨੇ ਕਿਹਾ ਕਿ 6 ਹੋਰ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਫੈਕਟਰੀ ਪੋਲੈਂਡ ਦੀ ਕੰਪਨੀ 'ਸਿੰਥੋਸ' ਦੀ ਹੈ, ਜੋ ਕਿ ਰਬਰ ਤੇ ਪਾਲੀਸਟ੍ਰੀਨ ਦਾ ਉਤਪਾਦਨ ਕਰਦੀ ਹੈ।
2015 'ਚ ਇਸੇ ਫੈਕਟਰੀ 'ਚ ਹੋਏ ਧਮਾਕੇ 'ਚ ਦੋ ਲੋਗ ਜ਼ਖਮੀ ਹੋਏ ਸਨ। ਪੁਲਸ ਦੇ ਬੁਲਾਰੇ ਮਾਰਕੇਤਾ ਜੋਨੋਵਾ ਨੇ ਕਿਹਾ ਕਿ ਅਸੀਂ ਪਰੀਸਥਿਤੀਆਂ ਤੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ 10 ਵਜੇ ਧਮਾਕੇ ਦੀ ਜਾਣਕਾਰੀ ਮਿਲੀ ਸੀ।


Related News