ਲੁਧਿਆਣਾ ਚੋਣਾਂ : ਜਾਣੋ ਕਿੰਨੇ ਫੀਸਦੀ ਪਈਆਂ ਵੋਟਾਂ, ਕਿੱਥੇ ਹੋਈਆਂ ਝੜਪਾਂ

02/25/2018 10:36:24 AM

ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੀਆਂ 95 ਸੀਟਾਂ ਲਈ ਪਈਆਂ ਵੋਟਾਂ ਦਾ ਕੰਮ ਹੁਣ ਖਤਮ ਹੋ ਗਿਆ ਹੈ। ਇਥੇ ਪੂਰੇ ਸ਼ਹਿਰ 'ਚ ਸ਼ਾਮ ਦੇ 4 ਵਜੇ ਤੱਕ 62 ਫੀਸਦੀ ਤੋਂ ਵੱਧ ਦੀ ਵੋਟਿੰਗ ਹੋਈ। ਵੋਟਾਂ ਨੂੰ ਮੁੱਖ ਰੱਖਦਿਆਂ ਪੂਰੇ ਸ਼ਹਿਰ 'ਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਸ਼ਹਿਰ 'ਚ ਚੋਣ ਪ੍ਰਚਾਰ ਦੌਰਾਨ ਕਾਂਗਰਸ, ਭਾਜਪਾ-ਅਕਾਲੀ ਗਠਜੋੜ ਅਤੇ ਲੋਕ ਇਨਸਾਫ ਪਾਰਟੀ ਦੇ ਕਾਰਕੁੰਨਾਂ ਵਿਚਕਾਰ ਕਈ ਥਾਵਾਂ 'ਤੇ ਝੜਪਾਂ ਹੋ ਚੁੱਕੀਆਂ ਹਨ, ਉੱਥੇ ਹੀ ਵੋਟਾਂ ਵਾਲੇ ਦਿਨ ਵੀ ਕਈ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਵੋਟਾਂ ਪਾਉਣ ਆਉਣ ਵਾਲੇ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ, ਹੁਣ ਤੱਕ ਕਿੱਥੇ ਕੀ ਘਟਨਾਵਾਂ ਵਾਪਰੀਆਂ ਅਤੇ ਹੁਣ ਤੱਕ ਕਿੰਨੇ ਫੀਸਦੀ ਵੋਟਾਂ ਪਈਆਂ—
ਸ਼ਾਮ 4 ਵਜੇ ਤੱਕ ਦੀ ਵੋਟਿੰਗ
ਲੁਧਿਆਣਾ ਨਿਗਮ ਚੋਣਾਂ: ਪੂਰੇ ਸ਼ਹਿਰ 'ਚ 62 ਫੀਸਦੀ ਤੋਂ ਵੱਧ ਦੀ ਵੋਟਿੰਗ
ਜਰਗਾਓਂ ਦੇ ਵਾਰਡ ਨੰਬਰ-17 'ਚ 79.92 ਫੀਸਦੀ ਵੋਟਿੰਗ 
ਪਾਇਲ ਦੇ ਵਾਰਡ ਨੰਬਰ-5 'ਚ 82.30 ਫੀਸਦੀ ਵੋਟਿੰਗ
2 ਥਾਵਾਂ 'ਤੇ ਹੋਈਆਂ ਝੜਪਾਂ
ਸੈਕਟਰ-32 ਦੇ ਵਾਰਡ ਨੰਬਰ-16 'ਚ ਵੋਟ ਪਾਉਣ ਸਮੇਂ ਕਾਂਗਰਸੀ ਅਤੇ ਭਾਜਪਾ ਵਰਕਰਾਂ ਵਿਚਾਲੇ ਧੱਕਾਮੁੱਕੀ
ਵਾਰਡ ਨੰਬਰ-13 'ਚ ਅਕਾਲੀ ਉਮੀਦਵਾਰ ਮਨਦੀਪ ਕੌਰ ਸੰਧੂ ਦੇ ਡਰਾਈਵਰ ਨਾਲ ਕਾਂਗਰਸੀਆਂ ਵਲੋਂ ਕੁੱਟਮਾਰ
ਵਾਰਡ ਨੰਬਰ-25 'ਚ ਵੀ ਹੰਗਾਮਾ, ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਾਂਗਰਸੀਆਂ 'ਤੇ ਵਰ੍ਹਦਿਆਂ ਲਾਇਆ ਧਾਰਾ-144 ਤੋੜਨ ਦਾ ਦੋਸ਼

2 ਵਜੇ ਤੱਕ ਵੋਟ ਫੀਸਦੀ
ਪੂਰੇ ਸ਼ਹਿਰ 'ਚ 43.06 ਫੀਸਦੀ ਵੋਟਿੰਗ
ਜਗਰਾਓਂ, ਵਾਰਡ ਨੰਬਰ-17 'ਚ 65 ਫੀਸਦੀ ਵੋਟਿੰਗ
ਪਾਇਲ, ਵਾਰਡ ਨੰਬਰ-5 'ਚ 73.50 ਫੀਸਦੀ ਵੋਟਿੰਗ

12 ਵਜੇ ਤੱਕ ਵੋਟ ਫੀਸਦੀ

ਲੁਧਿਆਣਾ ਦੇ ਸਾਰੇ ਵਾਰਡਾਂ 'ਚ 26.04 ਫੀਸਦੀ ਵੋਟਿੰਗ

ਜਗਰਾਓਂ, ਵਾਰਡ-17 'ਚ 44 ਫੀਸਦੀ ਪਈਆਂ ਵੋਟਾਂ

ਪਾਇਲ, ਵਾਰਡ-5 'ਚ 51.80 ਫੀਸਦੀ ਪਈਆਂ ਵੋਟਾਂ

10 ਵਜੇ ਤੱਕ ਵੋਟ ਫੀਸਦੀ

ਪੂਰੇ ਸ਼ਹਿਰ 'ਚ 11.25 ਫੀਸਦੀ ਹੋਈ ਵੋਟਿੰਗ

ਜਗਰਾਓਂ ਦੇ ਵਾਰਡ-17 'ਚ 19 ਫੀਸਦੀ ਵੋਟਿੰਗ

ਪਾਇਲ ਦੇ ਵਾਰਡ-5 'ਚ 24.50 ਫੀਸਦੀ ਵੋਟਿੰਗ

ਪੁਲਸ ਕਰ ਰਹੀ ਵੀਡੀਓਗ੍ਰਾਫੀ
ਪੁਲਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੀਤੇ ਗਏ ਸਾਰੇ ਇੰਤਜ਼ਾਮਾਂ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਜਿਸ ਦੀ ਜ਼ਿੰਮੇਵਾਰੀ ਥਾਣਾ ਤੇ ਚੌਕੀ ਮੁਖੀ ਹੈ। ਚੋਣਾਂ ਦੇ ਬਾਅਦ ਕਾਊਂਟਿੰਗ ਸੈਂਟਰਾਂ ਦੀ ਸੁਰੱਖਿਆ ਲਈ ਬਾਹਰੋਂ ਕਮਾਂਡੋ ਫੋਰਸ ਮੰਗਵਾਈ ਗਈ ਹੈ।

ਕੁੱਲ 494 ਉਮੀਦਵਾਰ ਮੈਦਾਨ 'ਚ
ਕਾਂਗਰਸ ਸਾਰੀਆਂ 95 ਸੀਟਾਂ 'ਤੇ, ਅਕਾਲੀ ਦਲ 48 ਸੀਟਾਂ 'ਤੇ ਅਤੇ ਭਾਜਪਾ ਨੇ 46 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਲੋਕ ਇਨਸਾਫ ਪਾਰਟੀ 59 ਅਤੇ ਆਮ ਆਦਮੀ ਪਾਰਟੀ 28 ਸੀਟਾਂ 'ਤੇ ਚੋਣ ਮੈਦਾਨ 'ਚ ਹੈ। ਸੂਬੇ ਦੇ ਸਭ ਤੋਂ ਵੱਡੇ ਨਿਗਮ ਲਈ ਸਾਰੀਆਂ ਪਾਰਟੀਆਂ ਅਖੀਰ ਤੱਕ ਚੋਣ ਪ੍ਰਚਾਰ 'ਚ ਲੱਗੀਆਂ ਰਹੀਆਂ। ਕਈ ਸੀਟਾਂ 'ਤੇ ਬਾਗੀ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ। ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ ਕਾਂਗਰਸ 28 ਅਤੇ ਅਕਾਲੀ ਦਲ 7 ਆਗੂਆਂ ਨੂੰ ਪਾਰਟੀ 'ਚੋਂ ਕੱਢ ਚੁੱਕੀ ਹੈ। ਨਿਗਮ ਦੇ 95 ਵਾਰਡਾਂ ਲਈ ਕੁੱਲ 494 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਕੁੱਲ 10.50 ਲੱਖ ਵੋਟਰ
ਨਿਗਮ 'ਚ ਕੁੱਲ 10.50 ਲੱਖ ਵੋਟਰ ਹਨ, ਜਿਨ੍ਹਾਂ 'ਚ ਮਹਿਲਾ ਵੋਟਰ 4 ਲੱਖ, 82 ਹਜ਼ਾਰ ਹਨ। ਇਨ੍ਹਾਂ ਚੋਣਾਂ 'ਚ ਸੀਵਰੇਜ, ਪੀਣ ਵਾਲਾ ਪਾਣੀ, ਨਿਗਮ 'ਚ ਭ੍ਰਿਸ਼ਟਾਚਾਰ, ਕੁਝ ਇਲਾਕਿਆਂ 'ਚ ਗੰਦੇ ਪਾਣੀ ਦੀ ਸਮੱਸਿਆ ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਦਾ ਹੱਲ ਹੁਣ ਤੱਕ ਕੋਈ ਨਹੀਂ ਕਰ ਸਕਿਆ ਹੈ। ਸਾਰੀਆਂ ਪਾਰਟੀਆਂ ਨੇ ਭਰੋਸੇ ਦਿੱਤੇ ਪਰ ਸੱਤਾ ਸੁੱਖ ਮਿਲਣ 'ਤੇ ਅਸਲੀ ਮੁੱਦਿਆਂ ਨੂੰ ਭੁੱਲ ਗਏ।

 


Related News