ਹੋਲੀ ਵਾਲੇ ਦਿਨ ਦੁਸ਼ਮਣ ਨੂੰ ਗਲੇ ਲਾਉਣ ਦੀ ਬਜਾਏ ਕੱਢੀ ਦੁਸ਼ਮਣੀ, ਮਹਾਨਗਰ ’ਚ ਹੋਈਆਂ ਹਿੰਸਕ ਝੜਪਾਂ
Wednesday, Mar 27, 2024 - 02:37 PM (IST)
ਜਲੰਧਰ (ਸ਼ੋਰੀ)- ਉਹ ਮਸ਼ਹੂਰ ਗੀਤ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ‘ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈ ਰੰਗੋ ਮੇ ਰੰਗ ਮਿਲ ਜਾਤੇ ਹੈਂ, ਗਿਲੇ ਸ਼ਿਕਵੇ ਭੂਲ ਕਰ ਦੋਸਤੋ ਦੁਸ਼ਮਣ ਭੀ ਗਲੇ ਮਿਲ ਜਾਤੇ ਹੈ’ਪਰ ਹੋਲੀ ਵਾਲੇ ਦਿਨ ਇਸ ਦੇ ਉਲਟ ਵੇਖਣ ਨੂੰ ਮਿਲਿਆ ਅਤੇ ਇਕ ਪਾਸੇ ਜਿੱਥੇ ਮਹਾਨਗਰ ਦੇ ਲੋਕਾਂ ਨੇ ਹੋਲੀ ਦਾ ਤਿਉਹਾਰ ਬੜੀ ਸ਼ਾਂਤੀ ਅਤੇ ਧੂਮਧਾਮ ਨਾਲ ਮਨਾਇਆ ਅਤੇ ਖ਼ੁਸ਼ੀ-ਖ਼ੁਸ਼ੀ ਆਪਣੇ ਦੋਸਤਾਂ-ਮਿੱਤਰਾਂ ਨੂੰ ਹੋਲੀ ਦੇ ਰੰਗਾਂ ’ਚ ਰੰਗਿਆ ਅਤੇ ਨੱਚ-ਟੱਪ ਕੇ ਗਾਇਆ ਵੀ ਪਰ ਦੂਜੇ ਪਾਸੇ ਮਹਾਨਗਰ ’ਚ ਕੁਝ ਲੋਕ ਅਜਿਹੇ ਵੀ ਹਨ ਜੋ ਹੋਲੀ ਵਾਲੇ ਦਿਨ ਸ਼ਰਾਬੀ ਹਾਲਤ ’ਚ ਮਸਤਾ ਕਰਦੇ ਵੇਖੇ ਗਏ।
ਇਸ ਤੋਂ ਇਲਾਵਾ ਜ਼ਬਰਦਸਤੀ ਰੰਗ ਪਾਉਣ, ਉੱਚੀ ਆਵਾਜ਼ ’ਚ ਗੀਤ ਲਾਉਣ ਤੇ ਪੁਰਾਣੀ ਰੰਜਿਸ਼ ਕਾਰਨ ਵੀ ਕਈ ਲੋਕਾਂ ਨੇ ਝਗੜੇ ਹੋਏ। ਇਸ ਦੌਰਾਨ ਹਿੰਸਕ ਝਗੜੇ ਵੀ ਹੋਏ ਤੇ ਕਈ ਲੋਕ ਜ਼ਖਮੀ ਹੋ ਗਏ। ਸੋਮਵਾਰ ਨੂੰ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਦੁਪਹਿਰ ਤੋਂ ਦੇਰ ਰਾਤ ਤੱਕ ਲੋਕਾਂ ਨਾਲ ਖਚਾਖਚ ਭਰਿਆ ਦੇਖਿਆ ਗਿਆ। ਦਰਜਨਾਂ ਲੋਕ ਖੂਨ ਨਾਲ ਲਥਪਥ ਹਾਲਤ ’ਚ ਆਪਣਾ ਇਲਾਜ ਕਰਵਾਉਣ ਤੇ ਐੱਮ. ਐੱਲ. ਆਰ. ਕਟਵਾਉਣ ਆਏ।
ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ
ਐਮਰਜੈਂਸੀ ਵਾਰਡ ’ਚ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਮੁਲਾਜ਼ਮ ਅਤੇ ਪੁਲਸ ਗਾਰਡ ਦੇਰ ਰਾਤ ਤੱਕ ਡਿਊਟੀ ’ਤੇ ਦੇਖੇ ਗਏ। ਸਵੇਰੇ 8 ਤੋਂ ਲੈ ਕੇ ਦੇਰ ਰਾਤ ਤੱਕ 60 ਦੇ ਕਰੀਬ ਜ਼ਖਮੀ ਲੋਕ ਹਸਪਤਾਲ ਪੁੱਜੇ ਅਤੇ ਹਸਪਤਾਲ ਤੋਂ ਆਪਣਾ ਐੱਮ. ਐੱਲ. ਆਰ. ਕਟਵਾਇਆ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਲੜਾਈ-ਝਗੜੇ ਦੀਆਂ ਵੱਧ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਹਸਪਤਾਲ ਪਹੁੰਚੇ ਬਾਕੀ ਲੋਕ ਵੀ ਖੂਨ ਨਾਲ ਲਥਪਥ ਲੋਕਾਂ ਦੇ ਚਿਹਰਿਆਂ ਤੇ ਸਿਰਾਂ ’ਤੇ ਹੋਲੀ ਦੇ ਰੰਗ ਵੇਖ ਕੇ ਹੈਰਾਨ ਰਹਿ ਗਏ ਤੇ ਕਹਿ ਰਹੇ ਸਨ ਕਿ ਇਸ ਦਿਨ ਤਾਂ ਕੋਈ ਦੁਸ਼ਮਣ ਵੀ ਦੋਸਤ ਨੂੰ ਜੱਫੀ ਪਾ ਲੈਂਦੇ ਹਨ ਪਰ ਲੋਕ ਦੁਸ਼ਮਣੀਆਂ ਕੱਢ ਰਹੇ ਹਨ।
ਇਹ ਵੀ ਪੜ੍ਹੋ: ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8