ਤਾਰਾਂ ਦੀ ਸਪਾਰਕਿੰਗ ਕਾਰਨ 16 ਵਿੱਘੇ ਨਾੜ ਸੜ ਕੇ ਸੁਆਹ

Thursday, Apr 23, 2026 - 05:52 PM (IST)

ਤਾਰਾਂ ਦੀ ਸਪਾਰਕਿੰਗ ਕਾਰਨ 16 ਵਿੱਘੇ ਨਾੜ ਸੜ ਕੇ ਸੁਆਹ

ਬਨੂੜ (ਗੁਰਪਾਲ) : ਪਿੰਡ ਖੇੜੀ ਗੁਰਨਾ ਵਿਖੇ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ਕਾਰਨ ਕਣਕ ਦੇ ਨਾੜ ਨੂੰ ਅੱਗ ਲੱਗ ਜਾਣ ਅਤੇ ਇਸ ਅੱਗ ਨਾਲ ਪਸ਼ੂਆਂ ਦੇ ਚਾਰੇ ਲਈ ਰੱਖੇ 16 ਵਿੱਘੇ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜਸਵੀਰ ਸਿੰਘ ਢਿੱਲੋਂ ਵਾਸੀ ਪਿੰਡ ਖੇੜੀ ਗੁਰੂ ਨਾਨਕ ਦੱਸਿਆ ਕਿ ਅੱਜ ਦੁਪਹਿਰ ਵੇਲੇ ਅਚਾਨਕ ਮੋਹੀ ਕਲਾ ਗਰਿੱਡ ਤੋਂ ਪਿੰਡ ਦੇ ਨੇੜੇ ਬਣੇ ਆਟਾ ਮਿੱਲ ਨੂੰ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ਹੋਣ ਕਾਰਨ ਅਚਾਨਕ ਉਸ ਵੱਲੋਂ ਪਸ਼ੂਆਂ ਦੇ ਚਾਰੇ ਲਈ ਰੱਖੇ ਗਏ ਕਣਕ ਦੇ ਨਾੜ ਨੂੰ ਅੱਗ ਲੱਗ ਗਈ।

ਘਟਨਾ ਬਾਰੇ ਜਦੋਂ ਪਤਾ ਲੱਗਾ ਤਾਂ ਉਸ ਮੌਕੇ ਉੱਥੋਂ ਲੰਘ ਰਹੇ ਗੁਰਮੀਤ ਸਿੰਘ ਸੰਧੂ, ਹੈਪੀ ਗੁਰਨਾ ਖੇੜੀ, ਜਸਵਿੰਦਰ ਸਿੰਘ, ਬੱਬੂ ਸਿੰਘ, ਸੁਖਜੋਤ ਸਿੰਘ ਪੰਨੂ ਖਲੌਰ ਅਤੇ ਹੋਰ ਪਿੰਡ ਵਾਸੀਆਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ ’ਤੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਤੇਪਲਾ ਪੁਲਸ ਚੌਕੀ ਨੂੰ ਸੂਚਿਤ ਕਰ ਦਿੱਤਾ ਗਿਆ।


author

Gurminder Singh

Content Editor

Related News