ਕੁੱਟਮਰ ਕਰਨ ਦੇ ਦੋਸ਼ ’ਚ 2 ਔਰਤਾਂ ਸਮੇਤ 15 ਖ਼ਿਲਾਫ ਮਾਮਲਾ ਦਰਜ

Friday, Sep 27, 2024 - 06:01 PM (IST)

ਕੁੱਟਮਰ ਕਰਨ ਦੇ ਦੋਸ਼ ’ਚ 2 ਔਰਤਾਂ ਸਮੇਤ 15 ਖ਼ਿਲਾਫ ਮਾਮਲਾ ਦਰਜ

ਨਾਭਾ (ਖੁਰਾਣਾ) : ਕੋਤਵਾਲੀ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿਚ 15 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਆਕਾਸ਼, ਜੀਤਾ, ਰਿੰਕੂ, ਲਾਡੀ, ਬੱਚਾ, ਅਸੀਸ, ਬੱਗੜ, ਨੰਦਣੀ ਵਜੋਂ ਹੋਈ ਹੈ, ਜਦਕਿ 5/7 ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ। ਸ਼ਿਕਾਇਤਕਰਤਾ ਸੁਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੱਚੇ ਘਰ ਧਾਨਕ ਬਸਤੀ ਬੋੜਾਂ ਗੇਟ ਨਾਭਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਮੁਦਈ ਦੇ ਘਰ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ।

ਇਸ ਦੌਰਾਨ ਮੁਦਈ ਨੇ ਘਰ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਮੁਲਜ਼ਮਾਂ ਨੇ ਮੁਦਈ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਜ਼ਖਮੀ ਵਿਅਕਤੀ ਸਰਕਾਰੀ ਹਸਪਤਾਲ ਨਾਭਾ ਵਿਖੇ ਜੇਰੇ ਇਲਾਜ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਖ਼ਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News