ਪਟਿਆਲਾ ਵਿਖੇ ਸੜਕ ਕਿਨਾਰੇ ਝਾੜੀਆਂ ’ਚੋਂ ਮਿਲਿਆ 1 ਦਿਨ ਦਾ ਨਵ-ਜਨਮਿਆ ਬੱਚਾ
Thursday, Nov 09, 2023 - 12:06 PM (IST)
ਬਨੂੜ (ਗੁਰਪਾਲ) : ਪਟਿਆਲਾ ਦੇ ਥਾਣਾ ਬਨੂੜ ਦੀ ਪੁਲਸ ਨੂੰ ਕੌਮੀ ਮਾਰਗ ਦੇ ਕਿਨਾਰੇ ਉੱਗੀਆਂ ਝਾੜੀਆਂ ’ਚੋਂ ਇਕ ਨਵ-ਜਨਮਿਆ ਬੱਚਾ ਮਿਲਿਆ ਹੈ। ਥਾਣਾ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਬਨੂੜ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਬਸੀ ਈਸੇ ਖਾਂ ਨਜ਼ਦੀਕ ਕੌਮੀ ਮਾਰਗ ’ਤੇ ਖੜ੍ਹੀਆਂ ਝਾੜੀਆਂ ਦੇ ਨੇੜਿਓਂ ਲੰਘ ਰਹੇ ਇਕ ਵਿਅਕਤੀ ਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਉਸ ਨੇ ਝਾੜੀਆਂ ’ਚ ਦੇਖਿਆ ਤਾਂ ਇਕ ਨਵ-ਜਨਮਿਆ ਬੱਚਾ ਪਿਆ ਸੀ। ਇਸ ਤੋਂ ਤੁਰੰਤ ਬਾਅਦ ਉਸ ਨੇ ਇਸ ਬਾਰੇ ਥਾਣਾ ਬਨੂੜ ਦੀ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਜਲੰਧਰ ਦੇ ਬੱਸ ਸਟੈਂਡ ਨੇੜਲੇ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲਦੈ ਗੰਦਾ ਧੰਦਾ, ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ
ਸੂਚਨਾ ਦੇ ਆਧਾਰ ’ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਪਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਬੱਚੇ ਨੂੰ ਚੁੱਕ ਕੇ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਲੈ ਕੇ ਗਏ। ਉਨ੍ਹਾਂ ਦੱਸਿਆ ਕਿ ਨਵ-ਜਨਮਿਆ ਬੱਚਾ ਮੁੰਡਾ ਹੈ। ਇਸ ਤੋਂ ਬਾਅਦ ’ਚ ਡਾਕਟਰਾਂ ਨੇ ਬੱਚੇ ਦੇ ਟੈਸਟ ਕੀਤੇ , ਜੋ ਕਿ ਬਿਲਕੁੱਲ ਸਹੀ ਆਏ। ਜਦੋਂ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵਨੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ ਅਤੇ ਉਹ ਇਕ ਦਿਨ ਦਾ ਲੱਗਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਾਪਰੀ ਵੱਡੀ ਵਾਰਦਾਤ, ਪੁੱਤ ਨੇ ਮਾਂ-ਪਿਓ ਨੂੰ ਦਿੱਤੀ ਬੇਰਹਿਮ ਮੌਤ
ਉਨ੍ਹਾਂ ਦੱਸਿਆ ਕਿ ਬੱਚੇ ਬਾਰੇ ਸੂਚਨਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਬੱਚਾ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਵਿਭਾਗ ਦੀ ਅਧਿਕਾਰੀ ਯਾਦਵਿੰਦਰ ਕੌਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮੋਹਾਲੀ ਵਿਖੇ ਛੋਟੇ ਬੱਚਿਆਂ ਦਾ ਕੇਅਰ ਸੈਂਟਰ ਨਹੀਂ ਹੈ, ਜਿਸ ਕਾਰਨ ਨਵ ਜਨਮੇ ਬੱਚੇ ਨੂੰ ਲੁਧਿਆਣਾ ਦੇ ਕੇਅਰ ਸੈਂਟਰ ’ਚ ਭਰਤੀ ਕਰਾਇਆ ਗਿਆ ਹੈ, ਜਿਥੇ 2 ਮਹੀਨੇ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਕਾਂਗਰਸ ਲਈ ਖ਼ਤਰੇ ਦੀ ਘੰਟੀ, ਵੱਡਾ ਧਮਾਕਾ ਕਰ ਸਕਦੇ ਹਨ ਸੁਸ਼ੀਲ ਰਿੰਕੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8