ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Thursday, Jul 27, 2023 - 01:53 PM (IST)

ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਮੋਹਲਗੁਆਰਾ ਵਿਖੇ ਇੱਕ ਵਿਆਹੁਤਾ ਔਰਤ ਵਲੋਂ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਮੋਹਲਗੁਆਰਾ ਨੇ ਦਰਖ਼ਾਸਤ ਦਿੱਤੀ ਕਿ ਉਸਦੀ ਕੁੜੀ ਹਰਮੀਤ ਕੌਰ ਪੁੱਤਰੀ ਚਰਨਜੀਤ ਸਿੰਘ ਉਮਰ ਕਰੀਬ 40 ਸਾਲ 2009 ਵਿਚ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਿਲ੍ਹਾ ਰਾਏਪੁਰ ਨਾਲ ਵਿਆਹੀ ਸੀ। ਸੁਖਵਿੰਦਰ ਸਿੰਘ ਘਰ ਜਵਾਈ ਰੱਖਿਆ ਸੀ ਅਤੇ ਅਕਸਰ ਨਸ਼ਾ ਕਰਕੇ ਮੇਰੀ ਕੁੜੀ ਨੂੰ ਕੁੱਟ ਮਾਰ ਕਰਦਾ ਅਤੇ ਗ਼ਲਤ ਇਲਜ਼ਾਮ ਲਗਾਉਂਦਾ ਸੀ। ਇਸ ਸਬੰਧੀ ਉਸਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। 

ਇਹ ਵੀ ਪੜ੍ਹੋ :   ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਮ੍ਰਿਤਕ ਹਰਮੀਤ ਕੌਰ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਈ ਸੀ ਅਤੇ 26 ਜੁਲਾਈ ਨੂੰ ਉਸਨੇ ਘਰ ਦੇ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਹਰਮੀਤ ਕੌਰ ਦੇ 12 ਸਾਲ ਦੀ ਕੁੜੀ ਅਤੇ 9  ਸਾਲ ਦਾ ਮੁੰਡਾ ਹੈ। ਥਾਣਾ ਭਾਦਸੋਂ ਵਲੋਂ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਖ਼ਿਲਾਫ਼ ਧਾਰਾ 306,506 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਹਰਮੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਨਾਭਾ ਮੋਰਚਰੀ ਵਿਚ ਭੇਜ ਦਿੱਤੀ ਗਈ।

ਇਹ ਵੀ ਪੜ੍ਹੋ :   ਲੋਕ ਸਭਾ ਚੋਣਾਂ ਸਬੰਧੀ ਚਰਚਾ ਸ਼ੁਰੂ, ਸਫ਼ਲ ਤਜਰਬੇ ਮਗਰੋਂ ਵਿਰੋਧੀ ਪਾਰਟੀਆਂ 'ਤੇ CM ਮਾਨ ਦੀਆਂ ਨਜ਼ਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News