ਸਰਹੱਦ ਪਾਰ: ਹਿੰਦੂ ਕੁੜੀ ਨੂੰ ਅਗਵਾ ਕਰ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ, ਫਿਰ ਕੀਤਾ ਨਿਕਾਹ

05/14/2022 6:24:36 PM

ਗੁਰਦਾਸਪੁਰ/ਲਾਹੌਰ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਟਾਂਡੋ ਮੁਹੰਮਦ ਖਾਨ ’ਚ ਇਕ ਹਿੰਦੂ ਕੁੜੀ ਨੂੰ ਪਹਿਲਾ ਅਗਵਾ ਕਰਕੇ ਕੁਝ ਦਿਨ ਉਸ ਨਾਲ ਲਗਾਤਾਰ ਜਬਰ-ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਉਸੇ ਮੁਲਜ਼ਮ ਨੇ ਉਸ ਕੁੜੀ ਨਾਲ ਨਿਕਾਹ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਸੂਤਰਾਂ ਅਨੁਸਾਰ ਕਸਬਾ ਟਾਂਡੋ ਮੁਹੰਮਦ ਖਾਨ ਵਾਸੀ ਆਰਤੀ ਕਸਬੇ ’ਚ ਇਕ ਬਿਊਟੀ ਪਾਰਲਰ ’ਤੇ ਨੌਕਰੀ ਕਰਦੀ ਸੀ। ਬਿਊਟੀ ਪਾਰਲਰ ਚਲਾਉਣ ਵਾਲੀ ਕੁੜੀ ਦਾ ਭਰਾ ਇਨਾਇਤ ਅਲੀ ਕੁਝ ਦਿਨਾਂ ਤੋਂ ਆਰਤੀ ’ਤੇ ਉਸ ਨਾਲ ਨਿਕਾਹ ਕਰਨ ਲਈ ਦਬਾਅ ਪਾ ਰਿਹਾ ਸੀ। ਦੋਸ਼ੀ ਦੀ ਭੈਣ ਵੀ ਆਰਤੀ ’ਤੇ ਦਬਾਅ ਬਣਾ ਰਹੀ ਸੀ। ਆਰਤੀ ਨੇ ਸਾਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਪਰਿਵਾਰ ਵਾਲਿਆਂ ਨੇ ਆਰਤੀ ਨੂੰ ਘਰ ’ਚ ਹੀ ਰਹਿਣ ਨੂੰ ਕਿਹਾ। 12 ਮਈ ਨੂੰ ਦੋਸ਼ੀ ਇਨਾਇਤ ਅਲੀ ਕੁਝ ਲੋਕਾਂ ਨਾਲ ਆਰਤੀ ਦੇ ਘਰ ਆਇਆ ਅਤੇ ਪਿਸਤੌਲ ਦੀ ਨੌਕ ’ਤੇ ਫਾਇਰਿੰਗ ਕਰਕੇ ਆਰਤੀ ਨੂੰ ਅਗਵਾ ਕਰਕੇ ਲੈ ਗਿਆ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਪੁਲਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ’ਤੇ ਅਸੀ ਕੁਝ ਨਹੀਂ ਕਰ ਸਕਦੇ। ਅੱਜ ਆਰਤੀ ਨੂੰ ਉਸ ਦੇ ਪਰਿਵਾਰ ਵਾਲੇ ਇਨਾਇਤ ਅਲੀ ਦੇ ਘਰ ਤੋਂ ਬਰਾਮਦ ਕਰਕੇ ਪੁਲਸ ਕੋਲ ਪੁੱਜੇ। ਆਰਤੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਦੋਸ਼ੀ ਨੇ ਉਸ ਨੂੰ ਅਗਵਾ ਕਰਕੇ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਉਸ ਦਾ ਜਬਰਦਸਤੀ ਧਰਮ ਪਰਿਵਰਤਣ ਕਰਕੇ ਉਸ ਦਾ ਜ਼ਬਰਦਸਤੀ ਨਿਕਾਹ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਪੁਲਸ ਅਜੇ ਕੁੜੀ ਦਾ ਬਿਆਨ ਲੈ ਹੀ ਰਹੀ ਸੀ ਕਿ ਇਨਾਇਤ ਅਲੀ ਕੁਝ ਪ੍ਰਭਾਵਸ਼ਾਲੀ ਲੋਕਾਂ ਨਾਲ ਪੁਲਸ ਸਟੇਸ਼ਨ ਆ ਗਿਆ। ਉਸ ਨੇ ਆਰਤੀ ਅਤੇ ਆਪਣੇ ਨਿਕਾਹ ਦੀਆਂ ਤਸਵੀਰਾਂ ਅਤੇ ਸਰਟੀਫਿਕੇਟ ਪੁਲਸ ਨੂੰ ਦਿਖਾਏ ਅਤੇ ਆਰਤੀ ਨੂੰ ਜ਼ਬਰਦਸਤੀ ਲੈ ਗਿਆ। ਪੁਲਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਪੁਲਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਪਰ ਕੋਈ ਲਾਭ ਨਹੀਂ ਹੋਇਆ।


rajwinder kaur

Content Editor

Related News