ਪਾਕਿ ਫ਼ਿਲਮ ਇੰਡਸਟਰੀ ਦਾ ਖ਼ੂਬਸੂਰਤ ਬਾਲਾ ਨੇ ਖੋਲ੍ਹਿਆ ਕਾਲਾ ਚਿੱਠਾ, ਦੱਸਿਆ ਪ੍ਰੋਡਿਊਸਰ ਕਿਵੇਂ ਦੀਆਂ ਕਰਦੇ ਮੰਗਾਂ

03/25/2021 6:32:31 PM

ਮੁੰਬਈ (ਬਿਊਰੋ) - ਅਦਾਕਾਰਾ ਸਬਾ ਬੁਖਾਰੀ ਨੇ ਪਾਕਿਸਤਾਨੀ ਮਨੋਰੰਜਨ ਉਦਯੋਗ ਦਾ ਕਾਲਾ ਪੱਖ ਉਜਾਗਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇੰਸਟਾਗ੍ਰਾਮ 'ਤੇ ਸਬਾ ਬੁਖਾਰੀ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਾਸਟਿੰਗ ਕਾਊਚ ਵਰਗਾ ਮੁੱਦਾ ਚੁੱਕਿਆ ਹੈ। ਉਨ੍ਹਾਂ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਹੇਠਾਂ ਲਿਖਿਆ ਹੈ, 'ਮੈਨੂੰ ਸਲਾਹ ਦਿੱਤੀ ਗਈ ਸੀ ਕਿ ਮੇਰੇ ਅੰਦਰ ਆਤਮ ਵਿਸ਼ਵਾਸ ਨਹੀਂ ਹੈ ਅਤੇ ਇਸ ਉਦਯੋਗ 'ਚ ਅੱਗੇ ਨਹੀਂ ਵਧ ਸਕਦੀ। ਸਮੱਸਿਆ ਇਹ ਹੈ ਕਿ ਤੁਸੀਂ ਪ੍ਰਭਾਵੀ ਲੜਕੀ ਤਾਂ ਹੋ ਪਰ ਇਸ ਪੇਸ਼ੇ 'ਚ ਵਧੀਆ ਲੜਕੀਆਂ ਕਾਮਯਾਬੀ ਹਾਸਲ ਨਹੀਂ ਕਰ ਸਕਦੀਆਂ। ਅਸੀਂ ਤੁਹਾਨੂੰ ਕੰਮ ਅਤੇ ਕੀਮਤ ਕਿਉਂ ਦੇਈਏ, ਜਦੋਂ ਕਿ ਹੋਰ ਕੁੜੀਆਂ ਕੰਮ ਬਦਲੇ ਸੌਣ ਲਈ ਤਿਆਰ ਹਨ।' ਅਦਾਕਾਰਾ ਨੇ ਮੰਨਿਆ ਕਿ ਉਦਯੋਗ ਦੇ ਵੱਖੋ-ਵੱਖਰੇ ਮਰਦਾਂ ਤੋਂ ਇਹ ਸ਼ਬਦ ਸੁਣ ਕੇ ਉਸ ਦੇ ਸਾਰੇ ਸੁਫ਼ਨੇ ਚੂਰ-ਚੂਰ ਹੋ ਕੇ ਰਹਿ ਗਏ ਹਨ।

PunjabKesari

ਦੱਸ ਦੇਈਏ ਕਿ ਸਬਾ ਬੁਖਾਰੀ ਨੇ ਪਾਕਿਸਤਾਨ ਦੇ ਕਈ ਲੜੀਵਾਰ ਟੀ. ਵੀ. ਨਾਟਕਾਂ 'ਚ ਕੰਮ ਕੀਤਾ ਹੈ। ਅਦਾਕਾਰੀ ਦਾ ਸ਼ੌਕ ਪੂਰਾ ਕਰਨ ਲਈ ਸਾਲ 2013 'ਚ ਉਸ ਨੇ ਫ਼ਿਲਮ ਇੰਡਸਟਰੀ 'ਚ ਪੈਰ ਰੱਖਿਆ ਸੀ। 'ਰਸਮ-ਏ-ਦੁਨੀਆ' ਤੇ 'ਜੁਦਾਈ' ਵਰਗੇ ਲੜੀਵਾਰ ਨਾਟਕ ਪਾਕਿਸਤਾਨ ਫ਼ਿਲਮ ਉਦਯੋਗ 'ਚ ਕਾਫ਼ੀ ਹਰਮਨਪਿਆਰੇ ਰਹੇ ਹਨ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਸੇ ਡਾਇਰੈਕਟਰ ਦਾ ਸਿੱਧਾ ਨਾਂ ਨਹੀਂ ਲਿਆ ਪਰ ਉਨ੍ਹਾਂ ਆਪਣੇ ਕਾਸਟਿੰਗ ਕਾਊਚ ਵਰਗੇ ਦੋਸ਼ਾਂ 'ਤੇ ਮਜ਼ਬੂਤੀ ਨਾਲ ਖਲੋਣ ਦੀ ਗੱਲ ਆਖੀ।

PunjabKesari

ਦੱਸਣਯੋਗ ਹੈ ਕਿ ਦੁਨੀਆ ਭਰ ਦੇ ਮਨੋਰੰਜਨ ਜਗਤ 'ਚ ਜਿਨਸੀ ਸ਼ੋਸ਼ਣ ਦਾ ਮਾਮਲਾ ਕਾਫ਼ੀ ਸੁਰਖ਼ੀਆਂ 'ਚ ਰਿਹਾ ਹੈ। ਕਈ ਬਾਲੀਵੁੱਡ ਤੇ ਹਾੱਲੀਵੁੱਡ ਦੇ ਕਲਾਕਾਰ ਮਰਦ ਡਾਇਰੈਕਟਰ ਨਾਲ ਪੇਸ਼ ਆਏ ਕੰਮ ਬਦਲੇ ਸਮਝੌਤੇ ਦੀ ਮੰਗ ਦਾ ਅਨੁਭਵ ਸਾਂਝਾ ਕਰ ਚੁੱਕੇ ਹਨ। ਸਬਾ ਬੁਖ਼ਾਰੀ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ ਹੈ।

PunjabKesari


sunita

Content Editor

Related News