ਸਰਹੱਦ ਪਾਰ: ਭੈਣ ਦੇ ਨਿਕਾਹ ਵਾਲੇ ਦਿਨ 14 ਸਾਲਾਂ ਭਰਾ ਨਾਲ ਹੋਈ ਬਦਫੈਲੀ, ਫਿਰ ਕੀਤਾ ਕਤਲ

Wednesday, Jun 29, 2022 - 04:24 PM (IST)

ਸਰਹੱਦ ਪਾਰ: ਭੈਣ ਦੇ ਨਿਕਾਹ ਵਾਲੇ ਦਿਨ 14 ਸਾਲਾਂ ਭਰਾ ਨਾਲ ਹੋਈ ਬਦਫੈਲੀ, ਫਿਰ ਕੀਤਾ ਕਤਲ

ਗੁਰਦਾਸਪੁਰ/ਲਾਹੌਰ (ਵਿਨੋਦ) - ਲਾਹੌਰ ਦੇ ਸ਼ਹਿਦਰਾ ਇਲਾਕੇ ’ਚ ਇਕ 14 ਸਾਲਾਂ ਮੁੰਡੇ ਨੂੰ ਉਸ ਦੀ ਭੈਣ ਦੇ ਨਿਕਾਹ ਵਾਲੇ ਦਿਨ ਅਗਵਾ ਕਰਕੇ ਉਸ ਨਾਲ ਬਦਫੈਲੀ ਕਰਨ ਦੇ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਸੂਤਰਾਂ ਅਨੁਸਾਰ ਦੋਸ਼ੀ ਓੁਸਾਮਾ, ਸ਼ਹਿਬਾਜ਼ ਅਤੇ ਸੰਨੀ ਵਾਸੀ ਲਾਹੌਰ ਨੇ 14 ਸਾਲਾਂ ਇਕ ਮੁੰਡੇ ਨੂੰ ਅਗਵਾ ਕਰਕੇ ਉਸ ਨੂੰ ਕਿਰਾਏ ਦੇ ਮਕਾਨ ’ਚ ਲੈ ਜਾ ਕੇ ਉਸ ਨਾਲ ਸਮੂਹਿਕ ਤੌਰ ’ਤੇ ਬਦਫੈਲੀ ਕਰਨ ਦੇ ਬਾਅਦ ਉਸ ਦਾ ਗਲਾ ਕੱਟ ਕੇ ਉਸ ਦੀ ਹੱਤਿਆ ਕਰ ਦਿੱਤੀ। 

ਦੋਸ਼ੀ ਨੇ ਖੁਦ ਹੀ ਮ੍ਰਿਤਕ ਦੀ ਹੱਤਿਆ ਦੀ ਸੂਚਨਾ ਪਰਿਵਾਰ ਅਤੇ ਪੁਲਸ ਨੂੰ ਦਿੱਤੀ। ਜਿਸ ਦਿਨ ਇਹ ਘਟਨਾ ਹੋਈ, ਉਸ ਦਿਨ ਮ੍ਰਿਤਕ ਦੀ ਭੈਣ ਦਾ ਨਿਕਾਹ ਸੀ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 


author

rajwinder kaur

Content Editor

Related News