ਵਿਆਹ ਦੇ ਨਾਂ ''ਤੇ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ''ਚ ਵਕੀਲ ਗ੍ਰਿਫਤਾਰ

07/17/2020 6:42:05 PM

ਹੈਦਰਾਬਾਦ, (ਭਾਸ਼ਾ)— ਹੈਦਰਾਬਾਦ 'ਚ ਇਕ 50 ਸਾਲਾ ਵਕੀਲ ਨੂੰ ਇਕ ਔਰਤ ਨਾਲ ਵਿਆਹ ਦੇ ਨਾਂ 'ਤੇ ਕਥਿਤ ਤੌਰ 'ਤੇ ਬਲਾਤਕਾਰ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ।

ਪੁਲਸ ਮੁਤਾਬਕ, 30 ਸਾਲਾ ਔਰਤ 2011 ਤੋਂ 2014 ਵਿਚਕਾਰ ਜਦੋਂ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ, ਉਦੋਂ ਵਿਅਕਤੀ ਦੀ ਉਸ ਨਾਲ ਜਾਣ-ਪਛਾਣ ਹੋਈ ਸੀ। ਰਾਚਕੋਂਡਾ ਪੁਲਸ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਉਕਤ ਵਕੀਲ ਔਰਤ ਨੂੰ ਇੱਥੇ ਇਕ ਫਲੈਟ 'ਚ ਖਾਣੇ 'ਤੇ ਲੈ ਗਿਆ। ਔਰਤ ਨੂੰ ਖਾਣਾ ਖਾਣ ਪਿੱਛੋਂ ਨੀਂਦ ਆ ਗਈ ਅਤੇ ਵਿਅਕਤੀ ਨੇ ਉਸ ਨਾਲ ਕਥਿਤ ਤੌਰ 'ਤੇ ਸਰੀਰਕ ਸੰਬੰਧ ਬਣਾਏ ਅਤੇ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਦੇਵੇਗਾ।

ਪੁਲਸ ਨੇ ਕਿਹਾ ਕਿ ਵਿਅਕਤੀ ਨੇ ਔਰਤ ਨੂੰ 2019 'ਚ ਛੱਡ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਵਕੀਲ ਨੇ ਔਰਤ ਨੂੰ ਧਮਕੀ ਵੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਜਦੋਂ ਔਰਤ ਉਸ ਦੇ ਨਾਲ ਰਹਿੰਦੀ ਸੀ ਤਾਂ ਉਸ ਨੇ ਜੂਨੀਅਰ ਵਕੀਲ ਵਜੋਂ ਵੀ ਉਸ ਨਾਲ ਕੰਮ ਕੀਤਾ ਸੀ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਹਾਲ ਹੀ 'ਚ ਕਥਿਤ ਤੌਰ 'ਤੇ ਔਰਤ ਨੂੰ ਫਿਰ ਬਲੈਕਮੇਲ ਕਰਨਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਸ ਨੇ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਵਕੀਲ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਅਤੇ ਆਈ. ਟੀ. ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ 13 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।


Sanjeev

Content Editor

Related News