ਬਿਹਾਰ ’ਚ ਸਖ਼ਤ ਮੁਕਾਬਲਾ : 2020 ’ਚ 2 ਵਿਰੋਧੀਆਂ ਵਿਚਾਲੇ ਵੋਟਾਂ ਦਾ ਫਰਕ ਸਿਰਫ਼ 11,150 ਸੀ
Thursday, Oct 09, 2025 - 09:45 AM (IST)

ਰਾਜਗ ਨੇ 2020 ’ਚ ਬਿਹਾਰ ਵਿਧਾਨ ਸਭਾ ਦੀਆਂ 243 ’ਚੋਂ 125 ਸੀਟਾਂ ਜਿੱਤ ਕੇ ਬੇਸ਼ਕ ਸਰਕਾਰ ਬਣਾਈ ਹੋਵੇ ਪਰ ਮਹਾਗੱਠਜੋੜ 110 ਸੀਟਾਂ ਨਾਲ ਬਹੁਤਾ ਪਿੱਛੇ ਨਹੀਂ ਸੀ। ਜਦੋਂ ਦੋਵਾਂ ਵਿਰੋਧੀਆਂ ਦੀ ਵੋਟ ਭਾਈਵਾਲੀ ਦੀ ਗੱਲ ਚੱਲੀ ਤਾਂ ਇਕ ਹੈਰਾਨ ਕਰਨ ਵਾਲਾ ਫਰਕ ਸਾਹਮਣੇ ਆਇਆ। ਇਹ ਸਿਰਫ਼ 11,150 ਵੋਟਾਂ ਦਾ ਸੀ। ਰਾਜਗ ਨੂੰ 15,702,650 ਵੋਟਾਂ ਮਿਲੀਆਂ ਜੋ 37.26 ਫੀਸਦੀ ਬਣਦੀਆਂ ਹਨ ਜਦੋਂ ਕਿ ਮਹਾਗਠਜੋੜ ਨੂੰ 15,691,500 ਵੋਟਾਂ ਮਿਲੀਆਂ ਜੋ 37.23 ਫੀਸਦੀ ਬਣਦੀਆਂ ਹਨ।
ਨਿਤੀਸ਼ ਕੁਮਾਰ ਆਪਣੀ ਜ਼ਮੀਨ ਗੁਆ ਰਹੇ ਸਨ ਪਰ ਉਨ੍ਹਾਂ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹ ਕੇ ਔਰਤਾਂ, ਨੌਜਵਾਨਾਂ ਅਤੇ ਹੋਰ ਚੋਣਵੇਂ ਗਰੁੱਪਾਂ ਦੀਆਂ ਵੋਟਾਂ ਹਾਸਲ ਕਰਨ ਲਈ 40,000 ਕਰੋੜ ਨਕਦ ਵੰਡ ਕੇ ਕਾਫ਼ੀ ਹੱਦ ਤਕ ਆਪਣੀ ਜ਼ਮੀਨ ਬਚਾਅ ਲਈ। ਇਹ ਰਾਜਗ ਦੇ ਸੋਮਿਆਂ ਦੇ 66 ਫੀਸਦੀ ਨੂੰ ਦਰਸਾਉਂਦਾ ਹੈ।
ਚਿਰਾਗ ਪਾਸਵਾਨ ਦੀ ਲੋਜਪਾ ਜੋ 2020 ’ਚ ਰਾਜਗ ਦਾ ਹਿੱਸਾ ਨਹੀਂ ਸੀ , ਨੇ 25 ਲੱਖ ਵੋਟਾਂ ਹਾਸਲ ਕੀਤੀਆਂ। ਇਹ ਕੁੱਲ ਵੋਟਾਂ ਦਾ 5.66 ਫੀਸਦੀ ਸੀ। ਲੋਜਪਾ ਹੁਣ ਉਦੋਂ ਤਕ ਰਾਜਗ ਦਾ ਹਿੱਸਾ ਬਣੀ ਰਹੇਗੀ ਜਦੋਂ ਤੱਕ ਇਹ ਪ੍ਰਸ਼ਾਂਤ ਕਿਸ਼ੋਰ ਦੀ ਜਨ ਸਵਰਾਜ ਪਾਰਟੀ ਨਾਲ ਗੱਠਜੋੜ ਕਰਨ ਦਾ ਫੈਸਲਾ ਨਹੀਂ ਕਰ ਲੈਂਦੀ ਤੇ ਪੂਰੇ ਚੋਣ ਗਣਿਤ ਨੂੰ ਉਲਟਾ ਨਹੀਂ ਕਰ ਦਿੰਦੀ।
ਕਿਹਾ ਜਾਂਦਾ ਹੈ ਕਿ ਚਿਰਾਗ ਪਾਸਵਾਨ ਲਗਭਗ 35 ਸੀਟਾਂ ’ਤੇ ਚੋਣ ਲੜਨ ਲਈ ਜ਼ੋਰ ਪਾ ਰਹੇ ਹਨ। ਮੰਗ ਨਾ ਮੰਨੇ ਜਾਣ ’ਤੇ ਉਹ ਤਾਜਗ ਛੱਡ ਦੇਣਗੇ। ਲੋਜਪਾ- ਜਨ ਸਵਰਾਜ ਪਾਰਟੀ ਦੇ ਸਬੰਧ ਰਾਜਗ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਸੀਟ-ਵੰਡ ਗੱਲਬਾਤ ’ਚ ਨਵਾਂ ਮੋੜ ਹੋ ਸਕਦੇ ਹਨ। ਭਾਜਪਾ ਲੋਜਪਾ ਨੂੰ 25-30 ਸੀਟਾਂ ਦੇਣ ਲਈ ਤਿਆਰ ਹੈ।
ਪਾਸਵਾਨ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਹ ਸਬਜ਼ੀ ’ਤੇ ਲੂਣ ਵਾਂਗ ਸਨ। ਉਨ੍ਹਾਂ ਕਿਹਾ ਸੀ ਕਿ ਮੈਂ ਹਰੇਕ ਹਲਕੇ ’ਚ 20,000 ਤੋਂ 25,000 ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹਾਂ। ਭਾਜਪਾ ਨੇ ਉਸ 'ਖ਼ਤਰੇ' ਨੂੰ ਘੱਟ ਕਰ ਦਿੱਤਾ ਹੈ ਪਰ ਚਿਰਾਗ ਆਪਣਾ ਹਿੱਸਾ ਚਾਹੁੰਦੇ ਹਨ।
ਕੱਲ੍ਹ ਭਾਜਪਾ ਤੇ ਪਾਸਵਾਨ ਦਰਮਿਆਨ ਗੱਲਬਾਤ ਦੇ ਇਕ ਦੌਰ ਦਾ ਕੋਈ ਉਸਾਰੂ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦਾ ਇਕ ਨਵਾਂ ਗੱਠਜੋੜ ਹੈ ਜੋ ਸਭ ਕੁਝ ਹਿਲਾ ਸਕਦਾ ਹੈ।
ਰਾਜਗ ਨੇ ਮੁਕੇਸ਼ ਸਾਹਨੀ ਦੀ ਵੀ.ਆਈ.ਪੀ. ਨੂੰ ਵੀ ਗੁਆ ਦਿੱਤਾ ਹੈ, ਜਿਸ ਨੇ 2020 ’ਚ 6.50 ਲੱਖ ਵੋਟਾਂ ਹਾਸਲ ਕੀਤੀਆਂ ਸਨ ਜੋ ਕੁਲ ਵੋਟਾਂ ਦਾ 1.52 ਫੀਸਦੀ ਹਨ। ਵੀ. ਆਈ. ਪੀ. ਇਸ ਸਮੇ ਮਹਾਂਗਠਜੋੜ ’ਚ ਸ਼ਾਮਲ ਹੋ ਗਈ ਹੈ।
ਇਹ ਵੀ ਪੜ੍ਹੋ- ਇਕੁਆਡੋਰ ਦੇ ਰਾਸ਼ਟਰਪਤੀ 'ਤੇ ਜਾਨਲੇਵਾ ਹਮਲਾ ! 500 ਲੋਕਾਂ ਨੇ ਪਾਇਆ ਘੇਰਾ, ਗੱਡੀ 'ਤੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e