ਐਮੀ ਵਿਰਕ ਤੇ ਤਾਨੀਆ ਦੀ ਫਿਲਮ ‘ਗੋਡੋ-ਗੋਡੇ ਚਾਅ-2’ ਦਾ ਟ੍ਰੇਲਰ 2 ਅਕਤੂਬਰ ਨੂੰ ਹੋਵੇਗਾ ਰਿਲੀਜ਼

Wednesday, Oct 01, 2025 - 10:31 AM (IST)

ਐਮੀ ਵਿਰਕ ਤੇ ਤਾਨੀਆ ਦੀ ਫਿਲਮ ‘ਗੋਡੋ-ਗੋਡੇ ਚਾਅ-2’ ਦਾ ਟ੍ਰੇਲਰ 2 ਅਕਤੂਬਰ ਨੂੰ ਹੋਵੇਗਾ ਰਿਲੀਜ਼

ਜਲੰਧਰ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਕਾਮੇਡੀ-ਡਰਾਮਾ ਫਿਲਮ ‘ਗੋਡੋ-ਗੋਡੇ ਚਾਅ-2’ ਦੀ ਉਮੀਦ ਹੁਣ ਆਪਣੇ ਸਿਖਰ ’ਤੇ ਹੈ, ਕਿਉਂਕਿ ਇਸ ਦਾ ਟ੍ਰੇਲਰ 2 ਅਕਤੂਬਰ, 2025 ਨੂੰ ਦੁਸਹਿਰੇ ਦੇ ਸ਼ੁੱਭ ਮੌਕੇ ’ਤੇ ਰਿਲੀਜ਼ ਹੋਵੇਗਾ। ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ ਦਰਸ਼ਕਾਂ ਨੂੰ ਹਾਸੇ, ਮਨੋਰੰਜਨ ਤੇ ਭਾਵਨਾਵਾਂ ਨਾਲ ਭਰੀ ਇਕ ਵਿਲੱਖਣ ਕਹਾਣੀ ਪੇਸ਼ ਕਰੇਗੀ, ਜੋ ਪਹਿਲੇ ਹਿੱਸੇ ਦੇ ਸੰਦੇਸ਼ ਨੂੰ ਅੱਗੇ ਵਧਾਉਂਦੀ ਹੈ।

ਰਾਸ਼ਟਰੀ ਪੁਰਸਕਾਰ ਜੇਤੂ ਤੇ ਸੁਪਰਹਿੱਟ ਫਿਲਮ ‘ਗੋਡੋ-ਗੋਡੇ ਚਾਅ’ (2023) ਦੀ ਸਫ਼ਲਤਾ ਤੋਂ ਬਾਅਦ ਇਹ ਸੀਕੁਅਲ ਇਕ ਵਾਰ ਫਿਰ ਦਰਸ਼ਕਾਂ ਨੂੰ ਹਾਸੇ ਤੇ ਸਮਾਜਿਕ ਸੰਦੇਸ਼ ਦਾ ਇਕ ਸ਼ਾਨਦਾਰ ਸੁਮੇਲ ਦੇਵੇਗਾ। 2023 ’ਚ ਰਿਲੀਜ਼ ਹੋਈ ਪਹਿਲੀ ਫਿਲਮ ਨੇ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲ ਜਿੱਤੇ ਤੇ ਪੰਜਾਬੀ ਸਿਨੇਮਾ ’ਚ ਸਭ ਤੋਂ ਵੱਧ ਚਰਚਾ ’ਚ ਆਉਣ ਵਾਲੀਆਂ ਫਿਲਮਾਂ ’ਚੋਂ ਇਕ ਬਣ ਗਈ।

‘ਗੋਡੋ-ਗੋਡੇ ਚਾਅ-2’ ਵਿਚ ਇਕ ਵਾਰ ਫਿਰ ਐਮੀ ਵਿਰਕ ਤੇ ਤਾਨੀਆ ਦੀ ਪਿਆਰੀ ਜੋੜੀ ਦਿਖਾਈ ਦੇਵੇਗੀ। ਇਹ ਫਿਲਮ ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਤੇ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ 21 ਅਕਤੂਬਰ, 2025 ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ।

 


author

cherry

Content Editor

Related News