GST 2.0 : FMCG ਕੰਪਨੀਆਂ ਨੂੰ 2 ਮਹੀਨਿਆਂ ਅੰਦਰ ਉਤਪਾਦਾਂ ਦੀਆਂ ਕੀਮਤਾਂ ’ਚ ਫੁੱਲ ਐਡਜਸਟਮੈਂਟ ਦੀ ਉਮੀਦ
Thursday, Sep 25, 2025 - 01:57 PM (IST)

ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਦੀਆਂ ਘੱਟ ਦਰਾਂ ਲਾਗੂ ਹੋਣ ਨਾਲ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤੂਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣੇ ਉਤਪਾਦਾਂ ਲਈ ਘੱਟ ਕੀਮਤਾਂ ਤੈਅ ਕਰਨ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਨ੍ਹਾਂ ਨੂੰ 2 ਮਹੀਨਿਆਂ ਅੰਦਰ ਕੀਮਤਾਂ ’ਚ ਫੁੱਲ ਐਡਜਸਟਮੈਂਟ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸੱਤਵੇਂ ਅਸਮਾਨ 'ਤੇ ਪਹੁੰਚੀ ਸੋਨੇ ਦੀ ਕੀਮਤ ,ਚਾਂਦੀ ਨੇ ਵੀ ਮਾਰੀ ਵੱਡੀ ਛਾਲ, ਜਾਣੋ ਵਾਧੇ ਦੇ ਕਾਰਨ
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਬਣਾਉਣ ਵਾਲੀਆਂ (ਐੱਫ. ਐੱਮ. ਸੀ. ਜੀ.) ਕੰਪਨੀਆਂ ਨੇ ਆਪਣੇ ਉਤਪਾਦ ਦੇ ਮੁੱਲ ਘੱਟ ਤੋਂ ਘੱਟ 2 ਰੁਪਏ, 5 ਰੁਪਏ ਅਤੇ 10 ਰੁਪਏ ਤਕ ਘੱਟ ਕੀਤੇ ਹਨ। ਹੁਣ ਪਾਰਲੇ ਜੀ ਬਿਸਕੁੱਟ ਦਾ ਇਕ ਛੋਟਾ ਪੈਕੇਟ, ਜਿਸ ਦੀ ਕੀਮਤ ਪਹਿਲਾਂ 5 ਰੁਪਏ ਸੀ, ਹੁਣ ਉਹ 4.5 ਰੁਪਏ ਦਾ ਹੋ ਗਿਆ ਹੈ। ਸ਼ੈਂਪੂ ਦਾ ਪਾਊਚ, ਜਿਸ ਦੀ ਕੀਮਤ 2 ਰੁਪਏ ਸੀ, ਹੁਣ 1.75 ਰੁਪਏ ਦਾ ਹੋ ਗਿਆ ਹੈ। ਉਦਯੋਗ ਜਗਤ ਨਾਲ ਜੁਡ਼ੇ ਲੋਕਾਂ ਅਤੇ ਮਾਹਿਰਾਂ ਅਨੁਸਾਰ, ਕੰਪਨੀਆਂ ਕੋਲ ‘ਗੈਰ-ਮਾਪਦੰਡ’ ਕੀਮਤਾਂ ਅਪਣਾਉਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਚੀਜ਼ਾਂ ਦਾ ਵਜ਼ਨ (ਗ੍ਰਾਮੇਜ) ਤੇਜ਼ੀ ਨਾਲ ਵਧਾਉਣ ਲਈ ਸਮਰੱਥ ਸਮਾਂ ਨਹੀਂ ਹੈ, ਜਿਸ ਲਈ ਕਾਰਖਾਨੇ ਦੇ ਢਾਂਚੇ ’ਚ ਬਦਲਾਅ ਦੀ ਲੋੜ ਹੁੰਦੀ ਹੈ। ਅਸਥਾਈ ਉਪਾਅ ਦੇ ਤੌਰ ’ਤੇ ਉਨ੍ਹਾਂ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਲੋਕਪ੍ਰਿਯ ਮੁੱਲ ਪੈਕ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਘੱਟ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਰਬਪਤੀਆਂ ਦੀ ਸੂਚੀ 'ਚ ਇੱਕ ਹੋਰ ਭਾਰਤੀ ਹੋਇਆ ਸ਼ਾਮਲ, 3 ਮਹੀਨਿਆਂ 'ਚ ਕਮਾਏ 8,623 ਕਰੋੜ ਰੁਪਏ
ਇਹ ਵੀ ਪੜ੍ਹੋ : LIC ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ, ਹਰ ਮਹੀਨੇ ਮਿਲੇਗੀ 15,000 ਰੁਪਏ ਦੀ ਪੈਨਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8