ਪੰਜਾਬ ਦੇ ਇਸ ਜ਼ਿਲ੍ਹੇ ''ਚ ਸਰਕਾਰੀ ਛੁੱਟੀ ਦਾ ਐਲਾਨ! ਨਾਲ ਹੀ ਜਾਰੀ ਹੋਏ ਸਖ਼ਤ ਹੁਕਮ
Thursday, Sep 25, 2025 - 04:10 PM (IST)

ਬਠਿੰਡਾ (ਵਰਮਾ) : ਇੱਥੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ 28 ਸਤੰਬਰ 2025 ਨੂੰ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ 27 ਸਤੰਬਰ ਤੋਂ 29 ਸਤੰਬਰ 2025 ਤੱਕ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀ. ਸੀ. ਰਾਜੇਸ਼ ਧੀਮਾਨ ਨੇ ਅੱਗੇ ਦੱਸਿਆ ਕਿ ਇਹ ਛੁੱਟੀ ਉਪ ਮੰਡਲ ਮੈਜਿਸਟ੍ਰੇਟ, ਮੌੜ ਦੀ ਮੰਗ ਅਨੁਸਾਰ ਪਿੰਡ ਮਾਈਸਰਖਾਨਾ ਦੇ ਸਰਕਾਰੀ ਐਲੀਮੈਂਟਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਸਰਖਾਨਾ ਅਤੇ ਮਾਤਾ ਮਾਈਸਰਖਾਨਾ ਕਾਲਜ ਆਫ ਐਜੂਕੇਸ਼ਨ (ਫਾਰ ਗਰਲਜ਼) ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਉੱਥੇ ਪਹੁੰਚਦੇ ਹਨ, ਜਿਸ ਕਰਕੇ ਕਸਬੇ 'ਚ ਬਹੁਤ ਭੀੜ ਹੋ ਜਾਂਦੀ ਹੈ। ਮੇਲੇ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਇਹ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆ ਰਿਹਾ ਵੱਡਾ ਪ੍ਰਾਜੈਕਟ, ਲੋਕਾਂ ਨੂੰ ਮਿਲੇਗਾ ਰੁਜ਼ਗਾਰ (ਵੀਡੀਓ)
ਸ਼ਰਾਬ ਦੇ ਠੇਕ ਬੰਦ ਰੱਖਣ ਦੇ ਸਖ਼ਤ ਹੁਕਮ
ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਮਾਈਸਰਖਾਨਾ ਦੀ ਹਦੂਦ ਅੰਦਰ 27 ਸਤੰਬਰ 2025 ਤੋਂ 29 ਸਤੰਬਰ 2025 ਨੂੰ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦੇ ਭੰਡਾਰ ਰੱਖਣ ਅਤੇ ਵੇਚਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਤਾਬੜਤੋੜ ਚਲਾਈਆਂ ਗੋਲੀਆਂ
ਜਾਰੀ ਹੁਕਮ ਅਨੁਸਾਰ ਪਿੰਡ ਮਾਈਸਰਖਾਨਾ, ਤਹਿਸੀਲ ਮੌੜ ਵਿਖੇ 27 ਸਤੰਬਰ ਤੋਂ 29 ਸਤੰਬਰ ਨੂੰ ਧਾਰਮਿਕ ਮੇਲਾ ਲੱਗ ਰਿਹਾ ਹੈ। ਮੇਲੇ ਦੌਰਾਨ ਲੋਕ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਮੇਲੇ ਦੇ ਮਾਹੌਲ ਵਿੱਚ ਵਿਘਨ ਪੈ ਸਕਦਾ ਹੈ। ਸ਼ਰਧਾਲੂਆਂ ਅਤੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਸਕਦੀ ਹੈ, ਜਿਸ ਕਰਕੇ ਅਮਨ ਅਤੇ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਲਈ ਸ਼ਰਾਬ ਦੀ ਵਿਕਰੀ ‘ਤੇ ਰੋਕ ਲਗਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8