ਬੰਗਲਾਦੇਸ਼ ’ਚ ਸਖ਼ਤ ਸੁਰੱਖਿਆ ਵਿਚਾਲੇ ਦੁਰਗਾ ਪੂਜਾ ਸ਼ੁਰੂ
Monday, Sep 29, 2025 - 11:41 AM (IST)

ਢਾਕਾ (ਭਾਸ਼ਾ)- ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਨੇ ਐਤਵਾਰ ਨੂੰ ਮੁੱਖ ਦੁਰਗਾ ਪੂਜਾ ਤਿਉਹਾਰ ਦੀ ਸ਼ੁਰੂਆਤ ਕੀਤੀ। ਅਧਿਕਾਰੀਆਂ ਨੇ ‘ਮਾਮੂਲੀ ਘਟਨਾਵਾਂ’ ਦੇ ਵਿਚਾਲੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਦੇਸ਼ ’ਚ 2 ਲੱਖ ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ।
ਢਾਕਾ ਸਥਿਤ ਢਾਕੇਸ਼ਵਰੀ ਰਾਸ਼ਟਰੀ ਮੰਦਰ ’ਚ ਦੁਰਗਾ ਪੂਜਾ ਦੀ ਸ਼ੁਰੂਆਤ ਬਹੁਤ ਧੂਮਧਾਮ ਨਾਲ ਹੋਈ। ਮੰਦਰ ਕੰਪਲੈਕਸ ’ਚ ਢੋਲ ਦੀ ਥਾਪ, ਸ਼ੰਖ, ਮੰਦਰ ਦੀਆਂ ਘੰਟੀਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਮਾਹੌਲ ਭਗਤੀਮਈ ਹੋ ਗਿਆ। ਗਵਾਹਾਂ ਦੇ ਅਨੁਸਾਰ ‘ਮਹਾਛਠੀ’ ਦੇ ਦਿਨ ਮਾਂ ਦੁਰਗਾ ਦੀ ਮੂਰਤੀ ਦੇ ਕਿਵਾੜ ਖੋਲ੍ਹੇ ਗਏ ਅਤੇ ਇਸ ਦੇ ਨਾਲ ਹੀ ਦੁਰਗਾ ਪੂਜਾ ਤਿਉਹਾਰ ਦੀ ਸ਼ੁਰੂਆਤ ਹੋ ਗਈ।