ਪੰਜਾਬ ''ਚ ਤੜਕਸਾਰ ਐਨਕਾਊਂਟਰ, ਪੁਲਸ ਤੇ ਬਦਮਾਸ਼ ਵਿਚਾਲੇ ਜ਼ਬਰਦਸਤ ਫਾਇਰਿੰਗ
Sunday, Sep 28, 2025 - 11:50 AM (IST)

ਤਰਨਤਾਰਨ/ਪੱਟੀ (ਰਮਨ)– ਅੱਜ ਸਵੇਰੇ ਪੱਟੀ ਹਲਕੇ ਦੇ ਮਾਹੀ ਰਿਜ਼ੋਰਟ ਨਜ਼ਦੀਕ ਪੁਲਸ ਤੇ ਬਦਮਾਸ਼ ਦਰਮਿਆਨ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁੱਠਭੇੜ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਬਦਮਾਸ਼ ਰਾਜਦੀਪ ਸਿੰਘ ਉਰਫ ਰਾਜਾ ਨਿਵਾਸੀ ਪਿੰਡ ਬੂਹ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ‘ਤੂੰ ਫਾਰਚੂਨਰ ਗੱਡੀ ਬੁੱਕ ਕਰਾਈ ਹੈ, 1 ਕਰੋੜ ਦੇ ਨਹੀਂ ਤਾਂ...', ਗੈਂਗਸਟਰ ਨੇ ਸਮਾਜ ਸੇਵੀ ਨੂੰ ਦਿੱਤੀ ਧਮਕੀ
ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਪੁਲਸ ਨੇ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ (ਐਤਵਾਰ) ਸਵੇਰੇ ਪੁਲਸ ਉਸਨੂੰ ਨਾਲ ਲੈ ਕੇ ਪਿੰਡ ਬਾਹਮਣੀਵਾਲਾ ਰੋਡ ਵਿਖੇ ਸੁਨਸਾਨ ਜਗ੍ਹਾ 'ਤੇ ਹਥਿਆਰਾਂ ਦੀ ਨਿਸ਼ਾਨਦੇਹੀ ਲਈ ਗਈ ਸੀ। ਇਸ ਦੌਰਾਨ ਮੁਲਜ਼ਮ ਵੱਲੋਂ ਪੁਲਸ 'ਤੇ ਹਮਲਾ ਕੀਤਾ ਗਿਆ ਤੇ ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ 'ਤੇ ਫਾਇਰਿੰਗ ਕੀਤੀ, ਜਿਸ ਕਾਰਨ ਉਸ ਦੀ ਲੱਤ 'ਤੇ ਗੋਲੀ ਲੱਗ ਗਈ । ਇਸ ਕਾਰਵਾਈ ਦੌਰਾਨ ਪੁਲਸ ਨੇ ਕੁੱਲ ਦੋ ਗਲੋਕ ਪਿਸਤੌਲ ਅਤੇ ਕਈ ਰਾਉਂਡ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8