ਅਨੋਖੇ ਗੀਤ ਗਾਉਣ ਵਾਲੇ ਪੰਛੀ

Monday, Nov 23, 2020 - 05:41 PM (IST)

ਅਨੋਖੇ ਗੀਤ ਗਾਉਣ ਵਾਲੇ ਪੰਛੀ

ਇਹ ਆਮ ਧਾਰਣਾ ਹੈ ਕਿ ਸਾਰੇ ਪੰਛੀ ਮਿੱਠੇ ਗੀਤ ਗਾਉਂਦੇ ਹਨ ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਕੁਝ ਪੰ00ਛੀ ਤਾਂ ਜਾਨਵਰਾਂ ਵਾਂਗ ਵੀ ਗਾਉਂਦੇ ਹਨ। ਹੁਣ ਜੇਕਰ ਕੋਈ ਪੰਛੀ ਜਾਨਵਰਾਂ ਵਾਂਗ ਗਾਉਂਦਾ ਹੈ ਤਾਂ ਉਸਦੀ ਆਵਾਜ਼ ਨੂੰ ‘ਸੁਰੀਲੀ’ ਤਾਂ ਨਹੀਂ ਕਿਹਾ ਜਾ ਸਕਦਾ ਨਾ। ਪਰ ਤੁਹਾਨੂੰ ਕੁਝ ਅਜਿਹੇ ਹੀ ਪੰਛੀਆਂ ਤੋਂ ਜਾਣੂ ਕਰਵਾਉਂਦੇ ਹਾਂ, ਜੋ ਪੰਛੀ ਹੁੰਦੇ ਹੋਏ ਵੀ ਵੱਖ-ਵੱਖ ਜਾਨਵਰਾਂ ਵਾਂਗ ਆਵਾਜ਼ਾਂ ਕੱਢਦੇ ਹਨ। ‘ਕੈਗਨ’ ਅਤੇ ‘ਫਿਨਫੁੱਟ’ ਨਾਮੀ ਪੰਛੀ ਕੁੱਤੇ ਵਾਂਗ ਭੌਂਕਦੇ ਹਨ ਜਦਕਿ ‘ਬਿਟਰਨ’ ਨਾਮੀ ਪੰਛੀ ਤਾਂ ਸ਼ੇਰ ਵਾਂਗ ਦਹਾੜਦਾ ਹੈ।

ਦੱਖਣੀ ਅਮਰੀਕਾ ’ਚ ਪਾਇਆ ਜਾਣ ਵਾਲਾ ‘ਬੁਲਵਰਡ’ ਨਾਮੀ ਪੰਛੀ ਗਾਂ ਵਾਂਗ ਬੋਲਦਾ ਹੈ ਤਾਂ ਸ਼ੁਤੁਰਮੁਰਗ ਵੀ ਸ਼ੇਰ ਵਾਂਗ ਦਹਾੜ ਸਕਦਾ ਹੈ ਅਤੇ ਸੱਪ ਵਾਂਗ ਫੂੰਫਕਾਰ ਵੀ ਸਕਦਾ ਹੈ। ਕੁਝ ਪੰਛੀ ਅਜਿਹੇ ਵੀ ਹਨ, ਜੋ ਜਾਨਵਰਾਂ ਵਾਂਗ ਤਾਂ ਆਵਾਜ਼ ਨਹੀਂ ਕੱਢਦੇ ਪਰ ਉਨ੍ਹਾਂ ਦੀ ਆਵਾਜ਼ ਕੱਢਣ ਦਾ ਤਰੀਕਾ ਬੜਾ ਅਜੀਬ ਹੁੰਦਾ ਹੈ।

ਜੰਗਲੀ ਮੁਰਗਾ ਆਪਣੇ ਪੰਖ ਜ਼ੋਰ-ਜ਼ੋਰ ਨਾਲ ਫੜਫੜਾਕੇ ਅਜੀਬ ਜਿਹੀ ਆਵਾਜ਼ ਕਰਦਾ ਹੈ ਜਦਕਿ ‘ਹਾਰਨਬਿਲ’ ਨਾਮੀ ਪੰਛੀ ਆਪਣੇ ਪੰਖਾਂ ਦੀ ਮਦਦ ਨਾਲ ਸੀਟੀ ਵਰਗੀ ਆਵਾਜ਼ ਕਰਦਾ ਹੈ ਜਦਕਿ ਵੁੱਡਪਿੱਕਰ ਲਕੜੀ ’ਤੇ ਚੁੰਜ ਮਾਰਕੇ ਅਜਿਹੀ ਆਵਾਜ਼ ਕੱਢਦਾ ਹੈ ਜਿਵੇਂ ਕੋਈ ਢੋਲਕ ’ਤੇ ਥਾਪ ਦੇ ਰਿਹਾ ਹੋਵੇ।


author

Lalita Mam

Content Editor

Related News