ਗਾਇਕ ਜ਼ੁਬੀਨ ਗਰਗ ਮੌਤ ਮਾਮਲਾ: SIT ਨੇ ਸੰਗੀਤਕਾਰ ਸ਼ੇਖਰ ਜੋਤੀ ਗੋਸਵਾਮੀ ਨੂੰ ਕੀਤਾ ਗ੍ਰਿਫਤਾਰ
Thursday, Sep 25, 2025 - 04:49 PM (IST)

ਗੁਹਾਟੀ (ਏਜੰਸੀ)- ਅਸਾਮ ਦੇ ਪ੍ਰਸਿੱਧ ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਹੋਈ ਮੌਤ ਮਾਮਲੇ ਵਿੱਚ SIT ਨੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਨੂੰ SIT ਨੇ ਸੰਗੀਤਕਾਰ ਸ਼ੇਖਰ ਜੋਤੀ ਗੋਸਵਾਮੀ ਨੂੰ ਗ੍ਰਿਫਤਾਰ ਕਰ ਲਿਆ, ਜੋ ਸਿੰਗਾਪੁਰ ਯਾਟ ਟ੍ਰਿਪ ‘ਤੇ ਜ਼ੁਬੀਨ ਨਾਲ ਮੌਜੂਦ ਸੀ। ਗੋਸਵਾਮੀ ਲੰਮੇ ਸਮੇਂ ਤੋਂ ਜ਼ੁਬੀਨ ਦੇ ਸਾਥੀ ਰਹੇ ਹਨ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਗੋਸਵਾਮੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ, ਹਾਲਾਂਕਿ ਉਨ੍ਹਾਂ ‘ਤੇ ਕੀ ਦੋਸ਼ ਲੱਗਣਗੇ ਇਹ ਹਾਲੇ ਸਪੱਸ਼ਟ ਨਹੀਂ ਹੈ। ਇਸ ਤੋਂ ਇਲਾਵਾ, ਉੱਦਮੀ ਸ਼ਿਆਮਕਾਨੂ ਮਹੰਤਾ (ਜਿਸ ਨੇ ਸਿੰਗਾਪੁਰ ਵਿੱਚ ਨੌਰਥ-ਵੈਸਟ ਫੈਸਟੀਵਲ ਆਯੋਜਿਤ ਕੀਤਾ ਸੀ, ਜਿੱਥੇ ਜੁਬੀਨ ਨੂੰ ਪਰਫਾਰਮ ਕਰਨਾ ਸੀ) ਵੀ ਜਲਦ ਗ੍ਰਿਫਤਾਰ ਹੋ ਸਕਦਾ ਹੈ। ਸੂਤਰਾਂ ਅਨੁਸਾਰ, ਮਹੰਤਾ ਇਸ ਸਮੇਂ ਗੁਹਾਟੀ ਹਵਾਈ ਅੱਡੇ 'ਤੇ ਹੈ ਅਤੇ ਕਥਿਤ ਤੌਰ 'ਤੇ ਸੀਆਈਡੀ ਨਾਲ ਸੰਪਰਕ ਕਰਕੇ ਆਤਮ ਸਮਰਪਣ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ: BSNL ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 6 ਰੁਪਏ 'ਚ ਰੋਜ਼ ਮਿਲੇਗਾ 2GB ਡਾਟਾ ਤੇ...
ਇਸ ਤੋਂ ਇਲਾਵਾ, ਸਿੰਗਾਪੁਰ ਆਸਾਮ ਐਸੋਸੀਏਸ਼ਨ ਦੇ ਕਈ ਮੈਂਬਰ ਜਾਂਚ ਦੇ ਘੇਰੇ ਵਿੱਚ ਹਨ ਅਤੇ ਉਨ੍ਹਾਂ ਨੂੰ ਹਿਰਾਸਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'
ਗਰਗ ਦੀ ਮ੍ਰਿਤਕ ਦੇਹ ਨੂੰ ਦੂਜੇ ਪੋਸਟਮਾਰਟਮ ਦੇ ਬਾਅਦ ਲੰਘੇ ਮੰਗਲਵਾਰ (23 ਸਤੰਬਰ) ਨੂੰ ਸਪੂਰਦ-ਏ-ਖਾਕ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ ਮੌਤ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਪੁਸ਼ਟੀ ਨਹੀਂ ਹੋਈ। ਜ਼ੁਬੀਨ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਕੂਬਾ ਡਾਇਵਿੰਗ ਕਰਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਪਰਿਵਾਰ ਵੱਲੋਂ ਉਨ੍ਹਾਂ ਦੇ ਪਿਆਰੇ ਕੁੱਤਿਆਂ Iko, Diya, Rambo ਅਤੇ Maya ਨੂੰ ਵੀ ਆਖਰੀ ਦਰਸ਼ਨ ਲਈ ਲਿਆਂਦਾ ਗਿਆ। ਜ਼ੁਬੀਨ ਸਿਰਫ਼ ਗਾਇਕ ਹੀ ਨਹੀਂ ਸਨ, ਸਗੋਂ ਅਸਾਮ ਦੀ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਸਨ।
ਇਹ ਵੀ ਪੜ੍ਹੋ: ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8