ਖਾਣਾ ਡਿਲੀਵਰ ਕਰਨ ਆਇਆ ਨੌਜਵਾਨ, ਚੋਰੀ ਕਰਕੇ ਲੈ ਗਿਆ ਪਾਲਤੂ ਕੁੱਤਾ

Wednesday, Oct 09, 2019 - 04:52 PM (IST)

ਖਾਣਾ ਡਿਲੀਵਰ ਕਰਨ ਆਇਆ ਨੌਜਵਾਨ, ਚੋਰੀ ਕਰਕੇ ਲੈ ਗਿਆ ਪਾਲਤੂ ਕੁੱਤਾ

ਪੁਣੇ—ਡਿਜੀਟਲ ਦੇ ਇਸ ਜ਼ਮਾਨੇ 'ਚ ਫੂਡ ਡਿਲਵਰੀ ਐਪਸ ਜ਼ੋਮੈਟੋ ਨੇ ਇੱਕ ਅਜਿਹਾ ਧਮਾਕਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਮਹਾਰਾਸ਼ਟਰ ਦੇ ਪੁਣੇ 'ਚ ਇੱਕ ਜ਼ੋਮੈਟੋ ਡਿਲੀਵਰ ਨੌਜਵਾਨ ਖਾਣਾ ਦੇਣ ਆਇਆ ਅਤੇ ਜਾਂਦਾ ਹੋਇਆ ਉਸੇ ਘਰ 'ਚੋਂ ਪਾਲਤੂ ਕੁੱਤਾ ਚੋਰੀ ਕਰਕੇ ਲੈ ਗਿਆ। ਇਸ ਸੰਬੰਧੀ ਕੁੱਤੇ ਦੀ ਮਾਲਕਣ ਵੰਦਨਾ ਸ਼ਾਹ ਨੇ ਟਵੀਟ ਕਰਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

PunjabKesari

ਦਰਅਸਲ ਪੁਣੇ ਦੇ ਕਾਰਵੇ ਰੋਡ 'ਤੇ ਰਹਿਣ ਵਾਲੀ ਵੰਦਨਾ ਸ਼ਾਹ ਨੇ ਸੋਮਵਾਰ ਦੁਪਹਿਰ ਨੂੰ ਜ਼ੋਮੈਟੋ ਤੋਂ ਖਾਣਾ ਮੰਗਵਾਇਆ, ਜਦੋਂ ਜ਼ੋਮੈਟੋ ਨੌਜਵਾਨ ਘਰ ਖਾਣਾ ਦੇਣ ਆਇਆ ਤਾਂ ਜੋੜੇ ਘਰ ਦੇ ਅੰਦਰ ਸੀ ਪਰ ਉਨ੍ਹਾਂ ਦਾ ਪਾਲਤੂ ਕੁੱਤਾ ਬਾਹਰ ਖੇਡ ਰਿਹਾ ਸੀ, ਜਿਸ ਨੂੰ ਜ਼ੋਮੈਟੋ ਨੌਜਵਾਨ ਆਪਣੇ ਨਾਲ ਲੈ ਕੇ ਚਲਾ ਗਿਆ। ਥੋੜੇ ਸਮੇਂ ਬਾਅਦ ਕੁੱਤੇ ਨੂੰ ਘਰ ਦੇ ਬਾਹਰ ਨਾ ਦੇਖ ਕੇ ਜੋੜਾ ਹੈਰਾਨ ਹੋ ਗਿਆ ਅਤੇ ਤਰੁੰਤ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ 'ਤੇ ਖੁਲਾਸਾ ਹੋਇਆ ਹੈ ਕਿ ਜ਼ੋਮੈਟੋ ਡਿਲੀਵਰ ਨੌਜਵਾਨ ਕੁੱਤੇ ਨੂੰ ਆਪਣੇ ਨਾਲ ਲੈ ਚਲਾ ਗਿਆ। ਕੁੱਤੇ ਦੀ ਮਾਲਕਣ ਵੰਦਨਾ ਵੱਲੋਂ ਇਸ ਮਾਮਲੇ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ, ਜਿਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਗੁੱਸਾ ਦਿਖਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਸਖਤੀ ਨਾਲ ਨਿਪਟਣਾ ਚਾਹੀਦਾ ਹੈ।

ਜ਼ੋਮੈਟੋ ਨੇ ਦਿੱਤਾ ਇਹ ਜਵਾਬ—
ਇਸ ਪੂਰੇ ਮਾਮਲੇ 'ਤੇ ਜ਼ੋਮੈਟੋ ਨੇ ਵੰਦਨਾ ਨੂੰ ਰਿਪਲਾਈ ਕੀਤਾ ਹੈ ਕਿ ਅਸੀਂ ਤੁਹਾਡੇ ਨਾਲ ਜਲਦ ਹੀ ਸੰਪਰਕ ਕਰਾਂਗੇ ਅਤੇ ਇਸ ਪੂਰੇ ਮਾਮਲੇ ਨੂੰ ਸੁਲਝਾਉਣ'ਚ ਵੀ ਮਦਦ ਕਰਾਂਗੇ।


author

Iqbalkaur

Content Editor

Related News