ਸਕੇਟਿੰਗ ਬੋਰਡ 'ਤੇ ਲੰਬੇ ਸਫ਼ਰ ਲਈ ਨਿਕਲੇ ਯੂ-ਟਿਊਬਰ ਦੀ ਮੌਤ, ਵੱਡਾ ਸੁਫ਼ਨਾ ਰਹਿ ਗਿਆ ਅਧੂਰਾ

Wednesday, Aug 03, 2022 - 11:44 AM (IST)

ਸਕੇਟਿੰਗ ਬੋਰਡ 'ਤੇ ਲੰਬੇ ਸਫ਼ਰ ਲਈ ਨਿਕਲੇ ਯੂ-ਟਿਊਬਰ ਦੀ ਮੌਤ, ਵੱਡਾ ਸੁਫ਼ਨਾ ਰਹਿ ਗਿਆ ਅਧੂਰਾ

ਪਿੰਜੌਰ (ਰਾਵਤ) : ਦੁਨੀਆ 'ਚ ਵੱਖਰੀ ਪਛਾਣ ਬਣਾਉਣ ਲਈ ਦੋ ਮਹੀਨੇ ਪਹਿਲਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸਕੇਟਿੰਗ ਬੋਰਡ ’ਤੇ ਨਿਕਲੇ ਕੇਰਲਾ ਤ੍ਰਿਵੇਂਦਰਮ ਦੇ ਵੰਜਾਰਮੂਦ ਪਿੰਡ ਦੇ ਰਹਿਣ ਵਾਲੇ ਅਨਸ (31) ਦੀ ਮੰਗਲਵਾਰ ਸਵੇਰੇ ਪਿੰਡ ਗਰੀਡਾ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਪਿੰਜੌਰ ਥਾਣੇ ਦੇ ਏ. ਐੱਸ. ਆਈ. ਰੱਡਾਮਕਰਨ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਾਲਕਾ ਮੋਰਚਰੀ ਵਿਖੇ ਰਖਵਾਇਆ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 10 ਮਹੀਨੇ ਦੀ ਮਾਸੂਮ ਧੀ ਦਾ ਕਾਤਲ ਫ਼ੌਜੀ ਪਿਓ ਗ੍ਰਿਫ਼ਤਾਰ, ਘਟਨਾ ਮਗਰੋਂ ਕੰਬ ਗਈ ਸੀ ਲੋਕਾਂ ਦੀ ਰੂਹ
29 ਮਈ ਨੂੰ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ
ਬੀ. ਐੱਸਸੀ. ਕੰਪਿਊਟਰ ਸਾਇੰਸ ਦਾ ਵਿਦਿਆਰਥੀ ਅਨਸ 3 ਸਾਲਾਂ ਤੋਂ ਸਕੇਟਿੰਗ ਬੋਰਡ ’ਤੇ ਸਫ਼ਰ ਕਰ ਰਿਹਾ ਸੀ। ਕੁੱਝ ਮਹੀਨੇ ਪਹਿਲਾਂ ਅਨਸ ਨੇ ਉੱਤਰਾਖੰਡ ਦੇ ਦੇਹਰਾਦੂਨ, ਮਨਸੂਰੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਕੇਟਿੰਗ ਬੋਰਡ ’ਤੇ ਸਫ਼ਰ ਕੀਤਾ ਸੀ ਪਰ ਹੁਣ ਉਸ ਨੂੰ ਹੋਰ ਵੀ ਲੰਬਾ ਸਫ਼ਰ ਕਰ ਕੇ ਦੁਨੀਆ ’ਚ ਆਪਣੀ ਪਛਾਣ ਬਣਾਉਣ ਦਾ ਜਨੂੰਨ ਸੀ। ਆਪਣੀ ਪਛਾਣ ਬਣਾਉਣ ਲਈ ਅਨਸ ਨੇ ਸਕੇਟਿੰਗ ਬੋਰਡ ’ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦਾ ਆਪਣਾ ਸਭ ਤੋਂ ਲੰਬਾ ਸਫ਼ਰ ਤੈਅ ਕੀਤਾ ਅਤੇ 29 ਮਈ ਨੂੰ ਸਵੇਰੇ 8 ਵਜੇ ਆਪਣੇ ਸਕੇਟਿੰਗ ਬੋਰਡ ’ਤੇ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਖੰਨਾ ਨੇੜਲੇ ਪਿੰਡ 'ਚ ਬਾਂਦਰ ਨੇ ਮਚਾਈ ਦਹਿਸ਼ਤ, ਸਕੂਲੀ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਕੀਤਾ ਕਾਬੂ
ਅਨਸ ਨੇ ਇਹ ਸਫ਼ਰ 3 ਮਹੀਨਿਆਂ ’ਚ ਪੂਰਾ ਕਰਨ ਦਾ ਟੀਚਾ ਰੱਖਿਆ ਸੀ
ਕੇਰਲ 'ਚ ਅਨਸ ਦੇ ਦੋਸਤਾਂ ਮੁਤਾਬਕ ਉਸਦਾ 3 ਮਹੀਨਿਆਂ 'ਚ ਯਾਤਰਾ ਪੂਰੀ ਕਰਨ ਦਾ ਟੀਚਾ ਸੀ। ਕੰਨਿਆਕੁਮਾਰੀ ਤੋਂ ਲੈ ਕੇ ਪੰਜਾਬ ਤੱਕ ਉਹ 11 ਸੂਬਿਆਂ ਵਿਚੋਂ ਹੁੰਦਾ ਹੋਇਆ 3 ਹਜ਼ਾਰ ਕਿ. ਮੀ. ਦਾ ਸਫ਼ਰ ਤੈਅ ਕਰ ਚੁੱਕਿਆ ਸੀ, ਜਿਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਯੂ. ਪੀ., ਐੱਮ. ਪੀ., ਰਾਜਸਥਾਨ, ਦਿੱਲੀ, ਹਰਿਆਣਾ ਅਤੇ ਪੰਜਾਬ ਹੈ। ਦੋਸਤਾਂ ਨੇ ਦੱਸਿਆ ਕਿ ਪੰਜਾਬ ਤੋਂ ਬਾਅਦ ਉਸ ਨੇ ਸ਼ਿਮਲਾ ਤੋਂ ਲੇਹ-ਲੱਦਾਖ ਅਤੇ ਕੁੱਲੂ ਤੋਂ ਹੁੰਦੇ ਹੋਏ ਕਸ਼ਮੀਰ ਵੱਲ ਜਾਣਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਪਟਵਾਰੀ ਦੀਆਂ ਪੋਸਟਾਂ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ
ਇਕ ਦਿਨ ’ਚ ਕਰਦਾ ਸੀ 50 ਕਿ. ਮੀ. ਦਾ ਸਫ਼ਰ
ਅਨਸ ਸਕੇਟਿੰਗ ਬੋਰਡ ’ਤੇ ਇਕ ਦਿਨ 'ਚ 50 ਕਿ. ਮੀ. ਦਾ ਸਫ਼ਰ ਤੈਅ ਕਰਦਾ ਸੀ। ਰਸਤੇ 'ਚ ਲੋਕ ਦੀਆਂ ਦੁਕਾਨਾਂ ’ਤੇ ਹੀ ਉਹ ਆਰਾਮ ਕਰਦਾ ਸੀ ਅਤੇ ਕਈ ਥਾਵਾਂ ’ਤੇ ਲੋਕ ਰਾਤ ਦੇ ਠਹਿਰਨ ਅਤੇ ਖਾਣ-ਪੀਣ ਦਾ ਪ੍ਰਬੰਧ ਕਰਦੇ ਸਨ। ਕੰਨਿਆਕੁਮਾਰੀ ਤੋਂ ਪੰਜਾਬ ਤੱਕ ਰਸਤੇ 'ਚ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਜ਼ਿਆਦਾਤਰ ਸੜਕ ਢਲਾਣ ਵਾਲੀ ਸੀ ਪਰ ਪਿੰਜੌਰ ਤੋਂ ਅੱਗੇ ਪਹਾੜੀ ਖੇਤਰ ਸ਼ੁਰੂ ਹੁੰਦਾ ਹੈ। ਉਹ ਇਸ ਯਾਤਰਾ ਲਈ ਵੀ ਤਿਆਰ ਸੀ। ਜਿੱਥੇ ਵੀ ਕੋਈ ਪਹਾੜੀ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ ਹੁੰਦੀ ਸੀ, ਉੱਥੋਂ ਉਹ ਸਕੇਟਿੰਗ ਬੋਰਡ ਹੱਥ 'ਚ ਫੜ੍ਹ ਕੇ ਪੈਦਲ ਤੁਰ ਪੈਂਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News