ਨੌਜਵਾਨ ਨੇ ਬਣਾਈ 'ਕੋਰੋਨਾ ਕਾਰ', ਖਤਰਿਆਂ ਬਾਰੇ ਕਰੇਗੀ ਅਲਰਟ
Thursday, Apr 09, 2020 - 12:55 AM (IST)
ਨਵੀਂ ਦਿੱਲੀ— ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਲੋਕ ਘਰਾਂ 'ਚ ਬੰਦ ਰਹਿਣ ਨੂੰ ਮਜ਼ਬੂਰ ਹਨ। ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਲਈ ਸਰਕਾਰ ਕਈ ਤਰ੍ਹਾਂ ਦੇ ਸੰਦੇਸ਼ ਦੇ ਰਹੀ ਹੈ। ਇਸ ਦੌਰਾਨ ਹੈਦਰਾਬਾਦ ਦੇ ਇਕ ਕਾਰ ਡਿਜ਼ਾਇਨ ਕਰਨ ਵਾਲੇ ਵਿਅਕਤੀ ਨੇ ਲੋਕਾਂ ਨੂੰ ਮਹਾਮਾਰੀ ਵਿਰੁੱਧ ਜਾਗਰੂਕ ਕਰਨ ਦੇ ਲਈ ਅਨੋਖਾ ਢੰਗ ਲੱਭਿਆ ਤੇ ਕੋਰੋਨਾ ਵਾਇਰਸ ਕਾਰ ਬਣਾ ਦਿੱਤੀ।
ਹੈਦਰਾਬਾਦ ਦੇ ਕਾਰਨ ਡਿਜ਼ਾਇਨਰ ਨੇ ਕੋਰੋਨਾ ਵਾਇਰਸ ਕਾਰ ਨੂੰ ਤਿਆਰ ਕੀਤਾ ਜੋ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਤੇ ਉਸਦੇ ਪੀੜਤ ਖਤਰਿਆਂ ਦੇ ਵਾਰੇ ਜਾਣੂ ਕਰਦੀ ਹੈ। ਨਾਲ ਹੀ ਇਹ ਕਾਰ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਵੀ ਦੱਸਦੀ ਹੈ।
ਕਾਰ ਨੂੰ ਲੈ ਕੇ ਇਸਦੇ ਡਿਜ਼ਾਇਨਰ ਦੇ ਸੁਧਾਕਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਾਰ ਨੂੰ ਤਿਆਰ ਕੋਰੋਨਾ ਵਾਇਰਸ ਦੇ ਫੈਲਣ ਤੇ ਖਤਰੇ ਨੂੰ ਦੇਖਦੇ ਹੋਏ ਕੀਤਾ ਹੈ। ਆਮ ਕਾਰ ਦੀ ਤਰ੍ਹਾਂ ਹੀ ਇਹ ਕਾਰ ਵੀ ਚੱਲਦੀ ਹੈ। ਇਸ ਕਾਰ ਦਾ ਡਿਜ਼ਾਇਨ ਬਿਲਕੁਲ ਕੋਰੋਨਾ ਵਾਇਰਸ ਦੇ ਆਕਾਰ ਦਾ ਹੈ।
ਸੁਧਾਕਰ ਦੇ ਅਨੁਸਾਰ ਇਸ ਕਾਰ ਨੂੰ ਬਣਨ ਦਾ ਉਸਦਾ ਟੀਚਾ ਲੋਕਾਂ ਨੂੰ ਇਸ ਵਾਇਰਸ ਦੀ ਗੰਭੀਰਤਾ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੇ।
ਜ਼ਿਕਰਯੋਗ ਹੈ ਕਿ ਦੇਸ਼ਭਰ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆਂ 5000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਹੁਣ ਤਕ 5200 ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਜਿਸ 'ਚ 149 ਲੋਕਾਂ ਦੀ ਮੌਤ ਹੋ ਚੁੱਕੀ ਹੈ, ਨਾਲ ਹੀ 402 ਲੋਕ ਕੋਰੋਨਾ ਦੇ ਪੀੜਤ ਠੀਕ ਹੋ ਚੁੱਕੇ ਹਨ।