ਵੱਡੀ ਖ਼ਬਰ: CM ਖੱਟੜ ਦੇ ਘਰ ’ਤੇ ਬਾਈਕ ਸਵਾਰ ਨੌਜਵਾਨਾਂ ਨੇ ਕੀਤਾ ਹਮਲਾ

Saturday, Mar 12, 2022 - 01:42 PM (IST)

ਵੱਡੀ ਖ਼ਬਰ: CM ਖੱਟੜ ਦੇ ਘਰ ’ਤੇ ਬਾਈਕ ਸਵਾਰ ਨੌਜਵਾਨਾਂ ਨੇ ਕੀਤਾ ਹਮਲਾ

ਕਰਨਾਲ– ਹਰਿਆਣਾ ’ਚ ਬਦਮਾਸ਼ਾਂ ਨੇ ਹੁਣ ਮੁੱਖ ਮੰਤਰੀ ਖੱਟੜ ਨੂੰ ਨਿਸ਼ਾਨਾ ਬਣਾਇਆ ਹੈ। ਦਰਅਸਲ, ਕਰਨਾਲ ਦੇ ਪ੍ਰੇਮ ਨਗਰ ਖੇਤਰ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ ’ਤੇ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਬਾਈਕ ਸਵਾਰ ਨੌਜਵਾਨ ਪਥਰਾਅ ਕਰਕੇ ਫਰਾਰ ਹੋ ਗਏ। ਇਸ ਵਾਰਦਾਤ ਨਾਲ ਪੁਲਸ ’ਚ ਵੀ ਹਫੜਾ-ਦਫੜੀ ਮਚ ਗਈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਕੀਤੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। 

PunjabKesari

ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਦੇਰ ਰਾਤ ਅਚਾਨਕ ਹੀ ਬਾਈਕਾਂ ’ਤੇ ਸਵਾਰ ਹੋ ਕੇ ਆਏ 5 ਤੋਂ 6 ਨੌਜਵਾਨਾਂ ਨੇ ਮੁੱਖ ਮੰਤਰੀ ਦੇ ਘਰ ’ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਵੇਖਦੇ ਹੀ ਸੁਰੱਖਿਆ ਗਰਡ ਕੰਧ ਟੱਪ ਕੇ ਬਾਹਰ ਆਇਆ ਅਤੇ ਦੋਸ਼ੀਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਰਾਮਨਗਰ ਐੱਸ.ਐੱਚ.ਓ. ਕਿਰਨ ਵੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੀ ਤਾਂ ਉੱਥੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲਨੇ ਸ਼ੁਰੂ ਕੀਤੇ। ਸ਼ਹਿਰ ਦੀ ਪੁਲਸ ਵੀ ਅਲਰਟ ਮੋਡ ’ਤੇ ਆ ਗਈ ਹੈ ਅਤੇ ਥਾਂ-ਥਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ।


author

Rakesh

Content Editor

Related News