ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Saturday, Feb 22, 2025 - 11:04 AM (IST)

ਭਿੰਡ- ਇਕ ਨੌਜਵਾਨ ਵੱਲੋਂ ਵਿਆਹ ਦੇ ਇਕ ਮਹੀਨੇ ਦੇ ਅੰਦਰ ਹੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੂੰ ਇਕ ਪੱਤਰ ਮਿਲਿਆ, ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਨੇ ਉਸ ਦੀ ਪਤਨੀ 'ਤੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਵਾਪਰੀ। ਫੂਪ ਪੁਲਸ ਸੂਤਰਾਂ ਨੇ ਦੱਸਿਆ ਕਿ ਭਿੰਡ ਦੇ ਚਤੁਰਵੇਦੀ ਨਗਰ ਦੀ ਰਹਿਣ ਵਾਲੀ ਦੀਪਤੀ ਸ਼ਿਵਹਾਰੇ ਦਾ ਵਿਆਹ 21 ਜਨਵਰੀ 2025 ਨੂੰ ਫੂਪ ਕਸਬੇ ਦੇ ਰਹਿਣ ਵਾਲੇ ਸਤੀਸ਼ ਸ਼ਿਵਹਾਰੇ ਨਾਲ ਹੋਇਆ ਸੀ। ਸਤੀਸ਼ ਸੀਧੀ ਜ਼ਿਲ੍ਹੇ 'ਚ ਸਿੱਖਿਆ ਵਿਭਾਗ 'ਚ ਦੂਜੀ ਜਮਾਤ ਦੇ ਅਧਿਆਪਕ ਵਜੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਵਿਆਹ ਤੋਂ ਬਾਅਦ ਦੀਪਤੀ ਆਪਣੇ ਪੇਕੇ ਗਈ, ਜਿੱਥੇ ਉਸ ਨੂੰ ਲੈਣ ਨੌਜਵਾਨ ਪਹੁੰਚਿਆ ਪਰ ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਵਿਵਾਦ ਕੀਤਾ। ਇਸ ਦੇ ਬਾਵਜੂਦ ਉਹ ਆਪਣੀ ਪਤਨੀ ਨੂੰ ਲੈ ਕੇ ਸੀਧੀ ਚਲਾ ਗਿਆ, ਜਿੱਥੇ ਦੀਪਤੀ 7 ਦਿਨਾਂ ਤੱਕ ਰਹੀ। ਉੱਥੇ ਹੀ ਦੋਵਾਂ ਵਿਚਾਲੇ ਕੁਝ ਵਿਵਾਦ ਹੁੰਦੇ ਰਹੇ। ਇਸ ਤੋਂ ਬਾਅਦ ਦੀਪਤੀ ਨੇ ਆਪਣੇ ਭਰਾ ਨੂੰ ਸੀਧੀ ਬੁਲਾਇਆ ਅਤੇ ਪਤੀ ਦੀ ਮਰਜ਼ੀ ਦੇ ਬਿਨਾਂ ਪੇਕੇ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ 13 ਫਰਵਰੀ ਨੂੰ ਸਤੀਸ਼ ਆਪਣੇ ਜੀਜੇ ਦੇ ਘਰ ਭਿੰਡ ਪਹੁੰਚਿਆ ਅਤੇ ਉੱਥੇ ਪੁਲਸ ਦੇ ਨਾਂ ਇਕ ਸ਼ਿਕਾਇਤੀ ਪੱਤਰ ਲਿਖਿਆ। ਪੱਤਰ 'ਚ ਨੌਜਵਾਨ ਨੇ ਆਪਣੀ ਪਤਨੀ 'ਤੇ ਕਈ ਦੋਸ਼ ਲਗਾਏ। ਫੂਪ ਥਾਣਾ ਇੰਚਾਰਜ ਸਤੇਂਦਰ ਰਾਜਪੂਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਹੁਰਾ ਪੱਖ ਨੂੰਹ 'ਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ ਲਗਾ ਰਿਹਾ ਹੈ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾਣਗੇ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8