ਜੰਮੂ ਕਸ਼ਮੀਰ ਦੇ ਹਰ ਨੌਜਵਾਨ ਨੂੰ ਹੈ ਤਿਰੰਗੇ ਨਾਲ ਪਿਆਰ : ਮਨੋਜ ਸਿਨਹਾ

Sunday, Aug 13, 2023 - 03:04 PM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦਾ ਹਰ ਨੌਜਵਾਨ ਤਿਰੰਗੇ ਨਾਲ ਪਿਆਰ ਕਰਦਾ ਹੈ ਅਤੇ ਉਸ ਦੀ ਰੱਖਿਆ ਕਰੇਗਾ। ਇੱਥੇ ਪ੍ਰਸਿੱਧ ਡਲ ਝੀਲ 'ਚ ਵਿਸ਼ਾਲ 'ਤਿਰੰਗਾ ਰੈਲੀ' ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਉੱਪ ਰਾਜਪਾਲ ਨੇ ਕਿਹਾ ਕਿ ਜੋ ਲੋਕ ਕਹਿ ਰਹੇ ਹਨ ਕਿ ਜੰਮੂ ਕਸ਼ਮੀਰ 'ਚ ਕੋਈ ਵੀ ਰਾਸ਼ਟਰੀ ਝੰਡਾ ਨਹੀਂ ਚੁੱਕੇਗਾ, ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਹਰ ਨੌਜਵਾਨ ਤਿਰੰਗੇ ਨਾਲ ਪਿਆਰ ਕਰਦਾ ਹੈ। ਉੱਪ ਰਾਜਪਾਲ ਨੇ ਕਿਹਾ,''ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਹਰ ਵਿਅਕਤੀ ਤਿਰੰਗੇ ਦੀ ਰੱਖਿਆ ਕਰਨਾ ਚਾਹੁੰਦਾ ਹੈ ਅਤੇ ਜੰਮੂ ਕਸ਼ਮੀਰ ਅਤੇ ਰਾਸ਼ਟਰ ਦੇ ਵਿਕਾਸ 'ਚ ਯੋਗਦਾਨ ਦੇਣਾ ਚਾਹੁੰਦਾ ਹੈ।''

ਇਹ ਵੀ ਪੜ੍ਹੋ : ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ

ਸ਼੍ਰੀ ਸਿਨਹਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਸੁਰੱਖਿਆ ਅਤੇ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਡਲ ਝੀਲ ਦੇ ਕਿਨਾਰੇ ਬੁਲਡੋਜ਼ਰ ਰੋਡ 'ਤੇ ਤਿਰੰਗੇ ਨੂੰ ਲਹਿਰਾਇਆ। ਉੱਪ ਰਾਜਪਾਲ ਨੇ ਇਕ ਟਵੀਟ 'ਚ ਕਿਹਾ,''ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪੁਰਸ਼ਾਂ, ਔਰਤਾਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਦੀ ਹਿੱਸੇਦਾਰੀ ਦੇਸ਼ ਲਈ ਵੀ ਪ੍ਰੇਰਨਾ ਦਾ ਸਰੋਤ ਹੈ।'' ਉਨ੍ਹਾਂ ਕਿਹਾ ਕਿ ਇਕੱਠੇ, ਜੰਮੂ ਕਸ਼ਮੀਰ ਇਕ ਉੱਜਵਲ ਭਵਿੱਖ ਵੱਲ ਵੱਧ ਰਿਹਾ ਹੈ। ਜੀਵਨ ਦੇ ਸਾਰੇ ਖੇਤਰਾਂ ਦੇ ਲੋਕ ਇਕ ਸੰਕਲਪ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ,''ਸਾਰੇ ਭਾਵਨਾ ਨਾਲ ਇਕਜੁਟ ਹਨ- ਸਾਡਾ ਪ੍ਰਿਯ ਅਤੇ ਜੇਤੂ ਤਿਰੰਗਾ ਦੁਨੀਆ 'ਚ ਉੱਚਾ ਲਹਿਰਾਓ।'' ਉੱਪ ਰਾਜਪਾਲ ਨੇ ਕਿਹਾ,''ਆਓ ਨਾਲ ਚਲੀਏ, ਸਾਡੇ ਦਿਨ ਇਕੱਠੇ ਧੜਕਣ, ਇਹੀ ਤਾਂ ਹੈ ਤਿਰੰਗਾ ਯਾਤਰਾ ਦਾ ਸੰਕਲਪ ਜੋ ਸਮਾਜ ਦੇ ਹਰ ਵਰਗ ਨੂੰ ਇਕ ਭਾਵ 'ਚ ਬੰਨ੍ਹਦਾ ਹੈ। ਪੁਲਵਾਮਾ ਤੋਂ ਪੁੰਛ ਤੱਕ, ਕੁਲਗਾਮ ਤੋਂ ਕਠੁਆ ਤੱਕ, ਜੰਮੂ ਤੋਂ ਸ਼੍ਰੀਨਗਰ ਤੱਕ, 20 ਜ਼ਿਲ੍ਹਿਆਂ 'ਚ ਸਾਰੇ ਘਰ ਜਸ਼ਨ ਮਨ੍ਹਾ ਰਹੇ ਹਨ ਅਤੇ ਤਿਰੰਗੇ ਲਹਿਰ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News