ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਭੀੜ ਨੇ ਪੀੜਤ ਨੂੰ ਗਊ ਵੱਢਦੇ ਸਮੇਂ ਫੜਿਆ ਸੀ
Wednesday, Jan 01, 2025 - 12:59 PM (IST)
ਮੁਰਾਦਾਬਾਦ- ਮੁਰਾਦਾਬਾਦ ’ਚ ਮੌਬ ਲਿੰਚਿੰਗ ਦੌਰਾਨ ਅਸਲਤਪੁਰਾ ਦੇ ਰਹਿਣ ਵਾਲੇ ਇਕ ਨੌਜਵਾਨ ਸ਼ਾਹਦੀਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮੁਰਾਦਾਬਾਦ ਦੇ ਐੱਸ. ਪੀ. ਸਿਟੀ ਰਣਵਿਜੇ ਸਿੰਘ ਨੇ ਦੱਸਿਆ ਕਿ ਮਝੋਲਾ ਥਾਣਾ ਖੇਤਰ ’ਚ ਮੰਡੀ ਕਮੇਟੀ ’ਚ ਗਊ ਹੱਤਿਆ ਕਰਦੇ ਹੋਏ ਭੀੜ ਨੇ ਨੌਜਵਾਨ ਨੂੰ ਫੜ ਲਿਆ ਸੀ। ਇਸ ਦੌਰਾਨ 3 ਵਿਅਕਤੀ ਭੱਜ ਗਏ ਪਰ ਸ਼ਾਹਦੀਨ ਨੂੰ ਭੀੜ ਨੇ ਫੜ ਲਿਆ।
ਘਟਨਾ ਸੋਮਵਾਰ ਤੜਕੇ 3.30 ਵਜੇ ਦੀ ਹੈ। ਭੀੜ ਨੇ ਉਸ ਨੂੰ ਲਾਠੀਆਂ ਤੇ ਲੱਤਾਂ ਨਾਲ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਸੋਮਵਾਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਪੂਰਾ ਇਲਾਕਾ ਹਿੰਦੂ ਬਹੁਗਿਣਤੀ ਵਾਲਾ ਹੈ। ਪ੍ਰਸ਼ਾਸਨ ਨੇ ਰਾਤ ਨੂੰ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪਰਿਵਾਰ ਨੇ ਲਾਸ਼ ਨੂੰ ਦਫ਼ਨਾ ਦਿੱਤਾ। ਇਲਾਕੇ ’ਚ ਤਣਾਅ ਵਧਣ ਤੋਂ ਬਾਅਦ ਫੋਰਸ ਵਧਾ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8