ਪਾਉਂਟਾ ਸਾਹਿਬ ’ਚ ਨਦੀ ’ਚ ਨਹਾਉਂਦਿਆਂ ਲੁਧਿਆਣਾ ਦਾ ਨੌਜਵਾਨ ਡੁੱਬਾ, 2 ਬਚਾਏ

Monday, May 23, 2022 - 11:09 AM (IST)

ਪਾਉਂਟਾ ਸਾਹਿਬ ’ਚ ਨਦੀ ’ਚ ਨਹਾਉਂਦਿਆਂ ਲੁਧਿਆਣਾ ਦਾ ਨੌਜਵਾਨ ਡੁੱਬਾ, 2 ਬਚਾਏ

ਪਾਉਂਟਾ ਸਾਹਿਬ (ਸੰਜੈ/ਵਾਰਤਾ)- ਪੰਜਾਬ ਦੇ ਲੁਧਿਆਣਾ ਤੋਂ ਕੁਝ ਸ਼ਰਧਾਲੂ ਪਾਉਂਟਾ ਸਾਹਿਬ ਦੇ ਗੁਰਦੁਆਰ ਸਾਹਿਬ ’ਚ ਮੱਥਾ ਟੇਕਣ ਆਏ ਸਨ। ਇਸ ਤੋਂ ਬਾਅਦ ਉਹ ਯਮੁਨਾ ਨਦੀ ’ਚ ਨਹਾਉਣ ਚਲੇ ਗਏ। ਨਹਾਉਂਦੇ ਹੋਏ 3 ਨੌਜਵਾਨ ਡੂੰਘੇ ਪਾਣੀ ’ਚ ਡੁੱਬ ਗਏ।

ਇਹ ਵੀ ਪੜ੍ਹੋ : ਪਾਕਿਸਤਾਨੀ ਮਹਿਲਾ ਏਜੰਟ ਦੇ ਜਾਲ 'ਚ ਫਸੇ ਜਵਾਨ ਨੇ ਸਾਂਝੀ ਕੀਤੀ ਫ਼ੌਜ ਦੀ ਖੁਫ਼ੀਆ ਜਾਣਕਾਰੀ, ਗ੍ਰਿਫ਼ਤਾਰ

ਸੂਚਨਾ ਮਿਲਦੇ ਹੀ ਪਾਉਂਟਾ ਸਾਹਿਬ ਦੇ ਤਹਿਸੀਲਦਾਰ ਵੇਦ ਪ੍ਰਕਾਸ਼ ਅਗਨੀਹੋਤਰੀ ਅਤੇ ਥਾਣਾ ਮੁਖੀ ਅਸ਼ੋਕ ਚੌਹਾਨ ਪੁਲਸ ਟੀਮ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਸਥਾਨਕ ਗੋਤਾਖੋਰਾਂ ਨੂੰ ਸੱਦ ਕੇ ਤਿੰਨਾਂ ਨੌਜਵਾਨਾਂ ਨੂੰ ਨਦੀ ’ਚੋਂ ਬਾਹਰ ਕੱਢਿਆ। ਇਨ੍ਹਾਂ ’ਚੋਂ ਪ੍ਰਭਜੋਤ ਸਿੰਘ (23) ਪੁੱਤਰ ਜਸਵਿੰਦਰ ਸਿੰਘ ਨਿਵਾਸੀ ਫਤਿਹਗੰਜ ਲੁਧਿਆਣਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਹੋਰ 2 ਨੌਜਵਾਨ ਸੁਰੱਖਿਅਤ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News