ਭਤੀਜੇ ਨੇ ਗੁੱਸੇ ''ਚ ਆ ਕੇ ਚਾਚੇ ਦੀ ਸ਼ਰੇਆਮ ਵੱਢ ਦਿੱਤੀ ਗਰਦਨ
Saturday, Apr 14, 2018 - 03:09 PM (IST)
ਬਾਗੇਸ਼ਵਰ— ਉਤਰਾਖੰਡ ਜ਼ਿਲੇ ਦੇ ਪੰਦਰਪਾਲੀ ਪਿੰਡ 'ਚ ਛੋਟੀ ਜਿਹੀ ਗੱਲ ਤੋਂ ਹੋਏ ਵਿਵਾਦ 'ਤੇ ਭਤੀਜੇ ਨੇ ਆਪਣੇ ਚਾਚੇ ਦੀ ਤੇਜਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਦੱਸਣਾ ਚਾਹੁੰਦੇ ਹਾਂ ਕਿ ਦੋਸ਼ੀ ਨੇ ਚਾਚੇ ਦੀ ਗਰਦਨ 'ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੱਤਿਆ ਦੀ ਇਸ ਘਟਨਾ ਨਾਲ ਪਿੰਡ 'ਚ ਦਹਿਸ਼ਤ ਬਣੀ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਬਾਲੀਘਾਟ ਦੇ ਨਜ਼ਦੀਕ ਸਥਿਤ ਪੰਦਰਪਾਲੀ ਪਿੰਡ ਨਿਵਾਸੀ ਮ੍ਰਿਤਕ ਗਣੇਸ਼ ਜੋਸ਼ੀ (55) ਦਾ ਆਪਣੇ ਭਤੀਜੇ ਗਿਰੀਸ਼ ਜੋਸ਼ੀ (32) ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਵਿਵਾਦ ਦੌਰਾਨ ਘਰਦਿਆਂ ਨੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਦੋਵਾਂ ਦੇ ਵਿਚਕਾਰ ਵਿਵਾਦ ਵਧ ਗਿਆ।
ਇਸ ਦੌਰਾਨ ਗੁੱਸੇ 'ਚ ਹੋਸ਼ ਖੋਹ ਕੇ ਗਿਰੀਸ਼ ਜੋਸ਼ੀ ਘਰੋਂ ਹਥਿਆਰ ਚੁੱਕ ਲਿਆਇਆ ਅਤੇ ਆਪਣੇ ਚਾਚੇ ਦੀ ਗਰਦਨ ਵੱਢ ਦਿੱਤੀ। ਗਰਦਨ ਵੱਢਣ 'ਤੇ ਗਣੇਸ਼ ਜੋਸ਼ੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਤਣਾਅ ਦੌਰਾਨ ਗਣੇਸ਼ ਜੋਸ਼ੀ ਦੀ ਪਤਨੀ ਵੀ ਜ਼ਖਮੀ ਹੋ ਗਈ। ਅੱਖਾਂ ਦੇ ਸਾਹਮਣੇ ਹੋਈ ਘਟਨਾ ਨਾਲ ਆਲੇ-ਦੁਆਲੇ ਦੇ ਲੋਕ ਸਹਿਮੇ ਹੋਏ ਹਨ। ਪਿੰਡਾਂ ਦੀ ਸੂਚਨਾ 'ਤੇ ਕੋਤਵਾਲ ਟੀ.ਆਰ. ਵਰਮਾ ਨੇ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਹਤਿਆਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਗਣੇਸ਼ ਜੋਸ਼ੀ ਪੰਡਿਤਾਈ ਕੰਮ ਕਰਦੇ ਸਨ, ਜਦੋਂਕਿ ਹਤਿਆਰਾ ਦੋਸ਼ੀ ਭਤੀਜਾ ਬੇਰੁਜਗਾਰ ਹੈ।