ਜਲੰਧਰ ''ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ ਤਲਵਾਰਾਂ ਤੇ ਹਥਿਆਰ
Thursday, Apr 30, 2026 - 01:22 PM (IST)
ਜਲੰਧਰ/ਫਗਵਾੜਾ (ਸੋਨੂੰ)- ਫਗਵਾੜਾ ਦੇ ਨੌਜਵਾਨ 'ਤੇ ਹੋਟਲ ਕਲੱਬ ਕਬਾਨਾ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਚਾਲਕ ਜਦੋਂ ਕਲੱਬ ਕਬਾਨਾ ਹੋਟਲ ਕੋਲ ਪਹੁੰਚਿਆ ਤਾਂ ਸਵਾਰ ਨੌਜਵਾਨਾਂ ਨੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖ਼ੂਨ ਨਾਲ ਲਥਪਥ ਟਰੈਕਟਰ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਇਹ ਘਟਨਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਹੈ। ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਮੁਸ਼ਤਾਕ ਅਲੀ ਵਜੋਂ ਹੋਈ ਹੈ, ਜੋਕਿ ਹਰਦੋਈ, ਫਗਵਾੜਾ ਦਾ ਰਹਿਣ ਵਾਲਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਫਗਵਾੜਾ ਹਸਪਤਾਲ ਲੈ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁਸ਼ਤਾਕ ਅਲੀ ਨੇ ਦੱਸਿਆ ਕਿ ਪੰਜ ਤੋਂ ਛੇ ਨੌਜਵਾਨਾਂ ਨੇ ਉਸ 'ਤੇ ਹਮਲਾ ਕੀਤਾ। ਉਸ ਦੇ ਸਿਰ 'ਤੇ ਡੂੰਘੇ ਜ਼ਖ਼ਮ ਸਨ। ਜਿਸ ਸਮੇਂ ਉਕਤ ਵਾਰਦਾਤ ਵਾਪਰੀ ਉਸ ਸਮੇਂ ਨੌਜਵਾਨ ਟਰੈਕਟਰ-ਟਰਾਲੀ ਤੋਂ ਮਿੱਟੀ ਉਤਾਰ ਕੇ ਘਰ ਵਾਪਸ ਆ ਰਿਹਾ ਸੀ ਅਤੇ ਹੋਟਲ ਕਲੱਬ ਕਬਾਨਾ ਨੇੜੇ ਤਲਵਾਰਾਂ ਅਤੇ ਰਾਡਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚੋਂ ਸ਼ਫੀ, ਸ਼ੌਂਕ ਅਤੇ ਲਿਆਕਤ ਅਲੀ ਗੋਰਾਇਆ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਵੀ ਉਸ ਦੇ ਸਾਥੀਆਂ 'ਤੇ ਹਮਲਾ ਕਰ ਚੁੱਕੇ ਹਨ। ਇਕ ਹਫ਼ਤਾ ਪਹਿਲਾਂ ਚਾਚੇ, ਤਾਏ ਦੇ ਮੁੰਡਿਆਂ ਨਾਲ ਵਿਵਾਦ ਹੋਇਆ ਸੀ ਅਤੇ ਚਚੇਰੇ ਭਰਾ ਦਾ ਸਿਰ ਭੰਨ ਦਿੱਤਾ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚ ਵਿਵਾਦ ਸੁਲਝ ਗਿਆ ਸੀ।

ਦੋਵੇਂ ਧਿਰਾਂ ਨੇ ਮਾਮਲਾ ਸੁਲਝਾਉਣਾ ਸੀ ਪਰ ਅਜਿਹਾ ਹੋਣ ਤੋਂ ਪਹਿਲਾਂ ਹੀ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਈ। ਸਖੀ ਨੇ ਕਿਹਾ ਕਿ ਉਸ ਦਾ ਭਤੀਜਾ ਮਿੱਟੀ ਸੁੱਟ ਕੇ ਘਰ ਵਾਪਸ ਆ ਰਿਹਾ ਸੀ। ਉਹ ਰਸਤੇ ਵਿਚ ਨਿੰਬੂ ਪਾਣੀ ਪੀਣ ਲਈ ਰੁਕਿਆ। ਪੀੜਤ ਮੁਤਾਬਕ ਕਾਰ ਸਵਾਰਾਂ ਨੇ ਪੁਰਾਣੀ ਰੰਜਿਸ਼ ਕਾਰਨ ਉਸ 'ਤੇ ਹਮਲਾ ਕੀਤਾ। ਕਾਰ ਚਾਲਕ ਵੀ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਹੈ ਅਤੇ ਪਹਿਲਾਂ ਵੀ ਉਨ੍ਹਾਂ ਦੇ ਨਾਲ ਵਿਵਾਦ ਹੋ ਚੁੱਕਾ ਹੈ।
ਇਹ ਵੀ ਪੜ੍ਹੋ: Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਆਲਟੋ ਕਾਰ ਚਾਲਕ ਪੀ.ਬੀ. 08 32 ਨੰਬਰ ਗੱਡੀ ਵਿਚ ਸਾਵਰ ਨੌਜਵਾਨਾਂ ਨੇ ਰਾਡ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਦੇਰ ਰਾਤ ਕੁਕੜ ਪਿੰਡ ਵਿਚ ਗੱਡੀਆਂ ਦਾ ਘਿਰਾਓ ਕੀਤਾ ਸੀ ਪਰ ਉਸ ਸਮੇਂ ਬਚਾਅ ਹੋ ਗਿਆ ਸੀ। ਪੀੜਤ ਮੁਤਾਬਕ ਕਾਫ਼ੀ ਸਮਾਂ ਪਹਿਲਾਂ ਵੀ ਵਿਵਾਦ ਹੋ ਚੁੱਕਾ ਬੈ। ਹਾਲਾਂਕਿ ਇਸ ਘਟਨਾ ਕਾਰਨ ਹੁਣ ਉਸ ਦੇ ਸਿਰ 'ਤੇ ਡੂੰਘੇ ਜ਼ਖ਼ਮ ਹਨ। ਉਸ ਨੇ ਦੱਸਿਆ ਕਿ ਉਸ ਦੇ ਸਿਰ 'ਤੇ ਪੰਜ ਤੋਂ ਛੇ ਜ਼ਖ਼ਮ ਹਨ ਅਤੇ ਉਸ ਦੀ ਹਾਲਤ ਗੰਭੀਰ ਹੈ। ਉਸ ਨੇ ਇਨਸਾਫ਼ ਦੀ ਅਪੀਲ ਕੀਤੀ ਹੈ। ਹਮਲਾਵਰਾਂ ਵਿੱਚ ਯਾਕੂ, ਸ਼ਾਹੂਆ, ਸ਼ਫੀ, ਸ਼ੌਂਕ, ਲਿਆਕਤ ਅਲੀ ਅਤੇ ਅਣਪਛਾਤੇ ਨੌਜਵਾਨ ਸ਼ਾਮਲ ਸਨ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
