ਦੀਵਾਲੀ ਉਤਸਵ ਦੇਖਣ ਲਈ ਮਿਰਾਂਡਾ ਹਾਊਸ ਦੀਆਂ ਕੰਧਾਂ ''ਤੇ ਚੜ੍ਹੇ ਨੌਜਵਾਨ, DCW ਨੇ ਪੁਲਸ ਨੂੰ ਭੇਜਿਆ ਨੋਟਿਸ

Monday, Oct 17, 2022 - 10:17 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਨੇ ਮਿਰਾਂਡਾ ਹਾਊਸ ਕੰਪਲੈਕਸ 'ਚ ਦੀਵਾਲੀ ਉਤਸਵ ਦੇਖਣ ਲਈ ਨੌਜਵਾਨਾਂ ਦੇ ਕਾਲਜ ਦੀਆਂ ਕੰਧਾਂ 'ਤੇ ਚੜ੍ਹਨ ਅਤੇ 'ਮਹਿਲਾ ਵਿਰੋਧੀ ਅਤੇ ਅਸ਼ਲੀਲ ਟਿੱਪਣੀਆਂ' ਕਰਨ ਦੇ ਦੋਸ਼ 'ਚ ਦਿੱਲੀ ਪੁਲਸ ਅਤੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਨੂੰ ਨੋਟਿਸ ਜਾਰੀ ਕੀਤਾ ਹੈ। ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਪ੍ਰੋਗਰਾਮ ਦੌਰਾਨ ਕਾਲਜ ਵਲੋਂ ਕੀਤੀ ਗਈ ਸੁਰੱਖਿਆ ਵਿਵਸਥਾ 'ਤੇ ਸਵਾਲ ਉਠਾਇਆ ਹੈ। ਉਨ੍ਹਾਂ ਨੇ ਟਵੀਟ 'ਚ ਕਿਹਾ,''ਦਿੱਲੀ ਦੇ ਸਭ ਤੋਂ ਮਸ਼ਹੂਰ ਕਾਲਜਾਂ 'ਚੋਂ ਇਕ ਮਿਰਾਂਡਾ ਹਾਊਸ 'ਚ ਜਾਰੀ ਦੀਵਾਲੀ ਮੇਲੇ 'ਚ ਮੁੰਡੇ ਕੰਧ ਟੱਪ ਕੇ ਜ਼ਬਰਦਸਤੀ ਦਾਖ਼ਲ ਹੋ ਰਹੇ ਹਨ। ਕੁੜੀਆਂ ਨੇ ਛੇੜਛਾੜ ਅਤੇ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਅਸੀਂ ਦਿੱਲੀ ਪੁਲਸ ਅਤੇ ਕਾਲਜ ਪ੍ਰਸ਼ਾਸਨ ਨੂੰ ਨੋਟਿਸ ਭੇਜ ਰਹੇ ਹਾਂ। ਕਿਵੇਂ ਇਹ ਗੁੰਡਾਗਰਦੀ ਹੋਈ? ਕੀ ਸੁਰੱਖਿਆ ਪ੍ਰਬੰਧ ਕੀਤੇ ਗਏ?

ਇਹ ਵੀ ਪੜ੍ਹੋ : ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ : ਚੋਣ ਬਾਂਡ ਕਾਲਾ ਧਨ ਨਹੀਂ

ਮਸ਼ਹੂਰ ਮਹਿਲਾ ਕਾਲਜ ਦੀਆਂ ਵਿਦਿਆਰਥਣ ਨੇ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਸਾਂਝੇ ਕੀਤੇ, ਜਿਸ 'ਚ ਕੁਝ ਨੌਜਵਾਨ ਕੰਧ ਟੱਪਦੇ, ਕੰਪਲੈਕਸ 'ਚ ਦਾਖ਼ਲ ਹੁੰਦੇ ਅਤੇ ਨਾਅਰੇ ਲਗਾਉਂਦੇ ਹੋਏ ਦਿੱਸ ਰਹੇ ਹਨ। ਪੁਲਸ ਨੇ ਕਿਹਾ ਕਿ ਘਟਨਾ ਦੇ ਸੰਬੰਧ 'ਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲ ਹੈ। ਹਾਲਾਂਕਿ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵੀਡੀਓ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੁਝ ਵਿਦਿਆਰਥੀ (ਤਿੰਨ-ਚਾਰ) ਕਾਲਜ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ 14 ਅਕਤੂਬਰ ਨੂੰ ਦੀਵਾਲੀ ਪ੍ਰੋਗਰਾਮ 'ਚ ਕੋਈ ਘਟਨਾ ਨਹੀਂ ਹੋਈ। ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਾਲਜ ਪ੍ਰਸ਼ਾਸਨ ਵਲੋਂ ਕੋਈ ਜਵਾਬ ਨਹੀਂ ਮਿਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News