ਜਰਮਨ ਲੜਕੀ ਨਾਲ ਛੇੜਛਾੜ ਦੇ ਦੋਸ਼ ''ਚ ਨੌਜਵਾਨ ਗ੍ਰਿਫਤਾਰ

09/24/2017 1:02:08 PM

ਮੰਗਲੁਰੂ— ਇੱਥੇ ਡੇਰਾਲਾਕੱਟੇ 'ਚ ਜਰਮਨੀ ਦੀ ਇਕ ਲੜਕੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦੇ ਮਾਮਲੇ 'ਚ 19 ਸਾਲਾ ਕਿ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਮੁਸਤਫਾ ਨੇ 18 ਸਾਲਾ ਜਰਮਨ ਵਿਦਿਆਰਥਣ ਦਾ ਸ਼ਨੀਵਾਰ ਨੂੰ ਪਿੱਛਾ ਕੀਤਾ। ਵਿਦਿਆਰਥਣ ਆਪਣੇ ਸੋਧ ਕੰਮ ਦੇ ਅਧੀਨ ਇਕ ਆਸ਼ਰਮ 'ਚ ਆਈ ਸੀ। ਦੋਸ਼ੀ ਨੇ ਉਸ ਨੂੰ ਸੜਕ 'ਤੇ ਰੋਕਿਆ ਅਤੇ ਉਸ ਨਾਲ ਛੇੜਛਾੜ ਕੀਤੀ।
ਸੂਤਰਾਂ ਨੇ ਦੱਸਿਆ ਕਿ ਰੌਲਾ ਸੁਣ ਕੇ ਸਥਾਨਕ ਲੋਕ ਉੱਥੇ ਇਕੱਠੇ ਹੋ ਗਏ ਅਤੇ ਉਸ ਦੀ ਜੰਮ ਕੇ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਨੂੰ ਸੌਂਪ ਦਿੱਤਾ। ਨੌਜਵਾਨ ਦੇ ਪਰਿਵਾਰ ਵਾਲੇ ਨੇ ਪੁਲਸ ਨੂੰ ਦੱਸਿਆ ਕਿ ਮੁਸਤਫਾ ਮਾਨਸਿਕ ਰੂਪ ਨਾਲ ਅਸਥਿਰ ਹੈ ਅਤੇ ਇੱਥੋਂ ਦੇ ਵੇਨਲਾਕ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ।


Related News