ਨੌਜਵਾਨ ਨੇ ਮੋਬਾਇਲ ਖੋਹਣ ਦਾ ਕੀਤਾ ਵਿਰੋਧ, 2 ਨਾਬਾਲਗਾਂ ਨੇ ਉਤਾਰਿਆ ਮੌਤ ਦੇ ਘਾਟ

Monday, Jan 23, 2023 - 03:35 AM (IST)

ਨੌਜਵਾਨ ਨੇ ਮੋਬਾਇਲ ਖੋਹਣ ਦਾ ਕੀਤਾ ਵਿਰੋਧ, 2 ਨਾਬਾਲਗਾਂ ਨੇ ਉਤਾਰਿਆ ਮੌਤ ਦੇ ਘਾਟ

ਨਵੀਂ ਦਿੱਲੀ (ਨਵੋਦਿਆ ਟਾਈਮਜ਼)-ਦੱਖਣੀ ਦਿੱਲੀ ਦੀ ਸੰਜੇ ਕਾਲੋਨੀ ਭਾਟੀ ਮਾਈਨਜ਼ ਦੇ ਜੰਗਲ ’ਚ 2 ਨਾਬਾਲਗਾਂ ਨੇ ਸ਼ਨੀਵਾਰ ਦੁਪਹਿਰ ਇਕ ਨੌਜਵਾਨ ਦਾ ਚਾਕੂ ਨਾਲ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਦੋਵੇਂ ਨਾਬਾਲਗ ਨੌਜਵਾਨ ਤੋਂ ਮੋਬਾਇਲ ਖੋਹ ਰਹੇ ਸਨ। ਵਿਰੋਧ ਕਰਨ ’ਤੇ ਉਨ੍ਹਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਨੌਜਵਾਨ ਦੇ ਸਰੀਰ ’ਤੇ ਚਾਕੂ ਨਾਲ ਹਮਲਾ ਕੀਤਾ। ਉਨ੍ਹਾਂ ਨੌਜਵਾਨ ਦਾ ਮੂੰਹ ਵੀ ਸਾੜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਬਿਹਾਰ ’ਚ ਵਾਪਰੀ ਕੰਝਾਵਾਲਾ ਵਰਗੀ ਘਟਨਾ, ਕਾਰ ਦੇ ਬੋਨਟ ’ਚ ਫਸੇ ਬਜ਼ੁਰਗ ਨੂੰ 8 ਕਿਲੋਮੀਟਰ ਤੱਕ ਘੜੀਸਿਆ

ਮ੍ਰਿਤਕ ਦੀ ਪਛਾਣ ਸੰਜੇ ਕਾਲੋਨੀ ਨਿਵਾਸੀ 18 ਸਾਲਾ ਹਰਸ਼ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ਅਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲ ਕੇ ਪੁਲਸ ਨੇ ਦੋਵਾਂ ਨਾਬਾਲਗਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਗਿਆ ਚਾਕੂ ਖੋਹਿਆ ਅਤੇ ਮੋਬਾਇਲ ਬਰਾਮਦ ਕਰ ਲਿਆ ਗਿਆ ਹੈ। ਦੋਵਾਂ ਨਾਬਾਲਗਾਂ ਦੀ ਉਮਰ 15 ਸਾਲ ਹੈ ਅਤੇ ਸੰਜੇ ਕਾਲੋਨੀ ਦੇ ਹੀ ਰਹਿਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ


author

Manoj

Content Editor

Related News