UPSC ਦੀ ਤਿਆਰੀ ਕਰ ਰਹੀ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ, ਕੋਲਡ ਡਰਿੰਕ ਪਿਆ ਕੇ...

Sunday, May 24, 2026 - 06:47 PM (IST)

UPSC ਦੀ ਤਿਆਰੀ ਕਰ ਰਹੀ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ, ਕੋਲਡ ਡਰਿੰਕ ਪਿਆ ਕੇ...

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਬਹੁਤ ਹੀ ਮੰਦਭਾਗੀ ਅਤੇ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿੱਲੀ ਵਿੱਚ UPSC ਦੀ ਤਿਆਰੀ ਕਰ ਰਹੀ ਇੱਕ ਮੁਟਿਆਰ ਨਾਲ ਉਸਦੇ ਇੱਕ ਜਾਣਕਾਰ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਇਹ ਘਟਨਾ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਇਲਾਕੇ ਵਿੱਚ ਵਾਪਰੀ ਹੈ।
 ਪੁਲਸ ਜਾਣਕਾਰੀ ਅਨੁਸਾਰ ਪੀੜਤ ਮੁਟਿਆਰ ਛੁੱਟੀਆਂ ਮਗਰੋਂ ਟ੍ਰੇਨ ਰਾਹੀਂ ਜੌਨਪੁਰ ਤੋਂ ਦਿੱਲੀ ਵਾਪਸ ਜਾ ਰਹੀ ਸੀ। ਰਸਤੇ ਵਿੱਚ, ਉਸਦਾ ਇੱਕ ਜਾਣਕਾਰ਼ਜਿਸਨੂੰ ਉਹ ਪਿਛਲੇ ਪੰਜ ਸਾਲਾਂ ਤੋਂ ਜਾਣਦੀ ਸੀ। ਉਸਨੂੰ ਲਖਨਊ ਵਿੱਚ ਟ੍ਰੇਨ ਤੋਂ ਉਤਾਰ ਕੇ ਆਪਣੇ ਘਰ ਲੈ ਗਿਆ। ਉੱਥੇ ਉਸਨੇ ਮੁਟਿਆਰ ਨੂੰ ਕੋਲਡ ਡਰਿੰਕ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਆ ਦਿੱਤੀ ਤੇ ਫਿਰ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਉਸ ਨਾਲ ਦਰਿੰਦਗੀ ਕੀਤੀ।

ਦਿੱਲੀ ਵਿੱਚ ਦਰਜ ਹੋਈ 'ਜ਼ੀਰੋ FIR' 
ਵਾਰਦਾਤ ਤੋਂ ਬਾਅਦ ਪੀੜਤਾ ਨੇ ਦਿੱਲੀ ਦੇ ਆਨੰਦ ਵਿਹਾਰ ਜੀ.ਆਰ.ਪੀ. (GRP) ਵਿੱਚ ਇਸ ਸਬੰਧੀ ਕੇਸ ਦਰਜ ਕਰਵਾਇਆ। ਦਿੱਲੀ ਪੁਲਸ ਵੱਲੋਂ 'ਜ਼ੀਰੋ FIR' ਦਰਜ ਕਰਨ ਉਪਰੰਤ ਇਹ ਮਾਮਲਾ ਲਖਨਊ ਪੁਲਸ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਭਾਲ ਵਿੱਚ ਪੁਲਸ ਦੀਆਂ 5 ਟੀਮਾਂ
 ਲਖਨਊ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੰਜ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਾਰ ਤਿੰਨਾਂ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News